ਪੰਜਾਬ, ਚੰਡੀਗੜ੍ਹ ਤੇ ਹਿਮਾਚਲ ‘ਚ 1 ਜੂਨ ਨੂੰ ਵੋਟਿੰਗ, 4 ਨੂੰ ਆਉਣਗੇ ਨਤੀਜੇ

1 min read

16 ਮਾਰਚ (ਆਪਣਾ ਪੰਜਾਬ ਡੈਸਕ): ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਲੋਕ ਸਭਾ ਚੋਣਾਂ ਲਈ ਪ੍ਰੋਗਰਾਮ ਦਾ ਐਲਾਨ ਕੀਤਾ। ਇਸ ਵਾਰ ਲੋਕ ਸਭਾ ਚੋਣਾਂ 7 ਪੜਾਵਾਂ ‘ਚ ਕਰਵਾਈਆਂ ਜਾਣਗੀਆਂ, ਜਦਕਿ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਲੋਕ ਸਭਾ ਦਾ ਕਾਰਜਕਾਲ 16 ਜੂਨ ਨੂੰ ਖਤਮ ਹੋ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਨਵੀਂ ਲੋਕ ਸਭਾ ਦਾ ਗਠਨ ਹੋਣਾ ਹੈ। ਆਂਧਰਾ ਪ੍ਰਦੇਸ਼, ਸਿੱਕਮ, ਅਰੁਣਾਚਲ ਪ੍ਰਦੇਸ਼ ਅਤੇ ਉੜੀਸਾ ਦੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ ਜੂਨ ਵਿੱਚ ਵੱਖ-ਵੱਖ ਤਰੀਕਾਂ ਨੂੰ ਖਤਮ ਹੋ ਰਿਹਾ ਹੈ।

ਪਹਿਲੇ ਪੜਾਅ ਦੀ ਵੋਟਿੰਗ 19 ਅਪ੍ਰੈਲ ਨੂੰ ਹੋਵੇਗੀ, ਜਿਸ ‘ਚ 21 ਸੂਬਿਆਂ ਦੀਆਂ 102 ਸੀਟਾਂ ‘ਤੇ ਵੋਟਿੰਗ ਹੋਵੇਗੀ, ਜਦਕਿ ਦੂਜੇ ਪੜਾਅ ਤਹਿਤ 26 ਅਪ੍ਰੈਲ ਨੂੰ 13 ਸੂਬਿਆਂ ਦੀਆਂ 89 ਸੀਟਾਂ ‘ਤੇ ਵੋਟਿੰਗ ਹੋਵੇਗੀ। ਇਸੇ ਤਰ੍ਹਾਂ ਤੀਜੇ ਪੜਾਅ ਵਿਚ 7 ਮਈ ਨੂੰ 12 ਰਾਜਾਂ ਦੀਆਂ 94 ਸੀਟਾਂ ‘ਤੇ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਚੌਥੇ ਗੇੜ ਵਿੱਚ 13 ਮਈ ਨੂੰ 10 ਰਾਜਾਂ ਦੀਆਂ 96 ਸੀਟਾਂ, 20 ਮਈ ਨੂੰ ਪੰਜਵੇਂ ਗੇੜ ਵਿੱਚ 8 ਰਾਜਾਂ ਦੀਆਂ 49 ਸੀਟਾਂ, 25 ਮਈ ਨੂੰ ਛੇਵੇਂ ਗੇੜ ਵਿੱਚ 7 ​​ਰਾਜਾਂ ਦੀਆਂ 57 ਸੀਟਾਂ ‘ਤੇ ਵੋਟਿੰਗ ਹੋਵੇਗੀ। 1 ਜੂਨ ਨੂੰ ਸੱਤਵੇਂ ਅਤੇ ਆਖਰੀ ਪੜਾਅ ‘ਚ 8 ਸੂਬਿਆਂ ‘ਚ 57 ਸੀਟਾਂ ‘ਤੇ ਵੋਟਿੰਗ ਹੋਵੇਗੀ।

You May Also Like

More From Author

+ There are no comments

Add yours