ਨਗਰ ਨਿਗਮ ਵੱਲੋਂ ਸ਼ਹਿਰ ‘ਚ ਕੂੜਾ ਇਕੱਠਾ ਕਰਨ ਨੂੰ ਸੁਧਾਰਨ ਤੇ ਜੀਰੋ ਗਾਰਬੇਜ਼ ਵੱਲ ਵੱਧਦੀ ਨਿਵੇਕਲੀ ਪਹਿਲਕਦਮੀ

1 min read
-ਗ਼ੈਰ ਵਿੱਤੀ ਸਾਂਝ ਤਹਿਤ ਇੰਡੀਅਨ ਪੋਲਿਊਸ਼ਨ ਕੰਟਰੋਲ ਐਸੋਸੀਏਸ਼ਨ ਨਾਲ ਸਮਝੌਤਾ ਸਹੀਬੰਦ ਕੀਤਾ-ਸਾਕਸ਼ੀ ਸਾਹਨੀ
ਫੋਕਲ ਪੁਆਇੰਟ ਐਮ.ਆਰ.ਐਫ. ਸੈਂਟਰ ਵਿਖੇ 10 ਟੀਪੀਡੀ ਦੀ ਕੰਪੋਸਟਿੰਗ ਮਸ਼ੀਨ ਲੱਗੇਗੀ ਤੇ ਰੋਜ਼ਾਨਾ ਬਣੇਗੀ 10 ਟਨ ਕੂੜੇ ਦੀ ਖਾਦ
ਪਟਿਆਲਾ, 23 ਜਨਵਰੀ:
ਨਗਰ ਨਿਗਮ ਪਟਿਆਲਾ ਨੇ ਸ਼ਹਿਰ ਵਿੱਚੋਂ ਕੂੜਾ ਇਕੱਠਾ ਕਰਨ ਨੂੰ ਸੁਧਾਰ ਕਰਨ ਤੇ ਜੀਰੋ ਗਾਰਬੇਜ਼ ਵੱਲ ਵੱਧਦੀ ਇੱਕ ਨਿਵੇਕਲੀ ਪਹਿਲਕਦਮੀ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ -ਕਮ-ਨਗਰ ਨਿਗਮ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਹੈ ਕਿ ਨਗਰ ਨਿਗਮ ਨੇ ਇਸ ਕੰਮ ਦੀ ਸਫ਼ਲਤਾ ਲਈ ਇਕ ਗ਼ੈਰ ਵਿੱਤੀ ਸਾਂਝ ਤਹਿਤ ਇੰਡੀਅਨ ਪੋਲਿਊਸ਼ਨ ਕੰਟਰੋਲ ਐਸੋਸੀਏਸ਼ਨ ਨਾਲ ਇਕ ਸਮਝੌਤਾ ਸਹੀਬੰਦ ਕੀਤਾ ਹੈ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਐਮ.ਓ.ਯੂ. ਅਨੁਸਾਰ ਇੰਡੀਅਨ ਪੋਲਿਊਸ਼ਨ ਕੰਟਰੋਲ ਐਸੋਸੀਏਸ਼ਨ ਵਲੋ ਫੋਕਲ ਪੁਆਇੰਟ ਐਮ.ਆਰ.ਐਫ. ਸੈਂਟਰ ਵਿਖੇ 10 ਟੀਪੀਡੀ ਦੀ ਕੰਪੋਸਟਿੰਗ ਮਸ਼ੀਨ ਇੰਸਟਾਲ ਕੀਤੀ ਜਾਵੇਗੀ ਜਿਸਦੀ ਸਾਰੀ ਕੀਮਤ ਕੰਪਨੀ ਖਰਚ ਕਰੇਗੀ।ਇਸ ਮਸ਼ੀਨ ਨਾਲ ਰੋਜ਼ਾਨਾ 10 ਟਨ ਪ੍ਰਤੀ ਦਿਨ ਕੂੜੇ ਦੀ ਖਾਦ ਬਣਾਈ ਜਾਵੇਗੀ।
ਇਸ ਤੋਂ ਇਲਾਵਾ ਕੰਪਨੀ ਹਾਲ ਦੀ ਘੜੀ ਆਪਣੇ ਖਰਚੇ ਉਤੇ ਸ਼ਹਿਰ ਦੀਆਂ ਕੁੱਝ ਕਲੋਨੀਆਂ ਜਿਵੇ ਕਿ ਅੰਬੇ ਅਪਾਰਟਮੈਂਟ, ਸਰੂਪ ਟਾਵਰ, ਫੁਲਕੀਆਂ ਇਨਕਲੇਵ-1 ਅਤੇ 2, ਗਾਰਡਨ ਹਾਈਟ, ਸਵੀਟ ਹੋਮ, ਸਿਟੀ ਸੈਂਟਰ, ਗੋਕੁਲ ਟਾਵਰ, ਸਰਦਾਰ ਪਟੇਲ ਟਾਵਰ ਵਿਚ ਆਪਣੇ ਪੱਧਰ ਉਤੇ ਕਲੋਨੀਆਂ ਦੇ ਗਿੱਲੇ/ ਸੁੱਕੇ ਕੁੜੇ ਨੂੰ ਵੱਖ ਵੱਖ ਕਰਕੇ ਉਸਨੂੰ ਐਰੋਬਿਨ ਵਿਚ ਇਕੱਠਾ ਕਰਕੇ ਉਸਦੀ ਖਾਦ ਬਣਾਉਣ ਦਾ ਕੰਮ ਕਰੇਗੀ ਅਤੇ ਇਹ ਖਾਦ ਪਾਰਕਾਂ ਵਿਚ ਖਾਦ ਵਜੋ ਵਰਤੀ ਜਾਵੇਗੀ।
ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਇਸ ਨਾਲ ਇਹ ਸਾਰੀਆਂ ਕਲੋਨੀਆਂ/ਸੁਸਾਇਟੀਆਂ ਜੀਰ਼ੋ ਪ੍ਰਤੀਸ਼ਤ ਗਾਰਬੇਜ਼ ਫਰੀ ਹੋ ਜਾਣਗੀਆਂ।ਇਸਤੋ ਇਲਾਵਾ ਕੰਪਨੀ ਦੀ ਪ੍ਰੋਫਾਰਮੈਂਸ ਦੇ ਆਧਾਰ ਉਤੇ ਭਵਿੱਖ ਵਿਚ ਹੋਰ ਵੀ ਕਲੋਨੀਆਂ ਨੂੰ ਇਸ ਸੁਸਾਇਟੀ ਨਾਲ ਜ਼ੋੜ ਕੇ ਉਨ੍ਹਾਂ ਨੂੰ ਵੀ ਗਾਰਬੇਜ਼ ਫਰੀ ਕੀਤਾ ਜਾਵੇਗਾ।

You May Also Like

More From Author

+ There are no comments

Add yours