ਨੈਸ਼ਨਲ ਖੇਡਾਂ 2023 ਦੇ ਮੈਡਲ ਜੇਤੂ ਖਿਡਾਰੀ 17 ਨਵੰਬਰ ਤੱਕ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾਉਣ : ਜ਼ਿਲ੍ਹਾ ਖੇਡ ਅਫ਼ਸਰ

1 min read

ਪਟਿਆਲਾ, 15 ਨਵੰਬਰ:
ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਨੈਸ਼ਨਲ ਖੇਡਾਂ 2023 ਜੋ ਕਿ ਗੋਆ ਵਿਖੇ 25 ਅਕਤੂਬਰ ਤੋਂ 9 ਨਵੰਬਰ 2023 ਤੱਕ ਹੋਈਆਂ ਸਨ, ਇਨ੍ਹਾਂ ਖੇਡਾਂ ਵਿੱਚ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਖਿਡਾਰੀ ਜਿਨ੍ਹਾਂ ਨੇ ਨੈਸ਼ਨਲ ਖੇਡਾਂ (2023, ਗੋਆ) ਵਿੱਚ ਮੈਡਲ ਪ੍ਰਾਪਤ ਕੀਤੇ ਹਨ, ਉਹ ਆਪਣਾ ਸਵੈ-ਘੋਸ਼ਣਾ, ਆਧਾਰ ਕਾਰਡ ਅਤੇ ਬੈਂਕ ਪਾਸਬੁੱਕ ਦੀ ਫੋਟੋਕਾਪੀ ਜ਼ਿਲ੍ਹਾ ਖੇਡ ਦਫ਼ਤਰ, ਪਟਿਆਲਾ ਵਿਖੇ ਮਿਤੀ 17-11-23 ਤੱਕ ਜਮ੍ਹਾਂ ਕਰਵਾਉਣਾ ਯਕੀਨੀ ਬਣਾਉਣਗੇ ਤਾਂ ਜੋ ਸੂਚਨਾ ਪੰਜਾਬ ਸਰਕਾਰ ਨੂੰ ਭੇਜੀ ਜਾ ਸਕੇ।

You May Also Like

More From Author

+ There are no comments

Add yours