ਪਟਿਆਲਾ, 2 ਨਵੰਬਰ:
ਜ਼ਿਲ੍ਹਾ ਚੋਣ ਅਫਸਰ, ਪਟਿਆਲਾ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਜ਼ਿਲ੍ਹਾ ਸਵੀਪ ਟੀਮ ਵੱਲੋਂ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿਖੇ ਅੱਜ ਮਵਿਸ਼ੇਸ਼ ਵੋਟਰ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਸਮਾਗਮ ਦੇ ਮੁਖ ਮਹਿਮਾਨ ਕਾਲਜ ਦੇ ਪ੍ਰਿੰਸੀਪਲ ਪ੍ਰੋ. ਅਮਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਵੱਧ-ਚੜ੍ਹ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਅਤੇ ਵੋਟ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ।
ਕਾਲਜ ਪ੍ਰਿੰਸੀਪਲ, ਫੈਕਲਟੀ ਅਤੇ ਵਿਦਿਆਰਥੀਆਂ ਨੇ ਵੋਟਰ ਪ੍ਰਣ ਲਿਆ ਅਤੇ ਪ੍ਰਣ ਬੋਰਡ ਤੇ ਹਸਤਾਖਰ ਕੀਤੇ। ਇਸ ਕੈਂਪ ਦੀ ਅਗਵਾਈ ਜ਼ਿਲ੍ਹਾ ਸਵੀਪ ਨੋਡਲ ਅਫਸਰ ਡਾ. ਸਵਿੰਦਰ ਸਿੰਘ ਰੇਖੀ ਨੇ ਕੀਤੀ ਅਤੇ ਕੈਂਪ ਦੇ ਸਫਲ ਆਯੋਜਨ ਵਿੱਚ ਪ੍ਰੋ. ਹਰਦੀਪ ਸਿੰਘ ਅਤੇ ਸ੍ਰੀ ਮੋਹਿਤ ਕੁਮਾਰ ਸਹਾਇਕ ਨੋਡਲ ਅਫਸਰ ਨੇ ਵਿਸ਼ੇਸ਼ ਯੋਗਦਾਨ ਪਾਇਆ।
ਕਾਲਜ ਦੇ ਐਨ.ਸੀ.ਸੀ. ਨੇਵਲ ਵਿੰਗ ਦੇ ਕੈਡਿਟਾਂ ਅਤੇ ਐਨ.ਐਸ.ਐਸ. ਵਲੰਟੀਅਰਾਂ ਨੇ ਪ੍ਰੋ. ਊਸ਼ਾ, ਡਾ. ਸੁਨੀਤਾ ਅਰੋੜਾ ਅਤੇ ਪ੍ਰੋ. ਸਵਰਨ ਕੌਰ ਦੀ ਅਗਵਾਈ ਹੇਠ ਕੈਂਪ ਵਿੱਚ ਭਾਗ ਲਿਆ ਅਤੇ ਵੋਟਰ ਪ੍ਰਣ ਲਿਆ। ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀ ਗੁਰਜੋਤ ਸਿੰਘ ਨੇ ਸਮਾਗਮ ਵਿੱਚ ਲੋਕ ਗੀਤ ਪੇਸ਼ ਕੀਤਾ। ਕਾਲਜ ਦੇ ਫੈਕਲਟੀ ਮੈਂਬਰ ਪ੍ਰੋ. ਰਾਇ ਬਹਾਦਰ ਸਿੰਘ, ਪ੍ਰੋ. ਰਮਨੀਤ ਕੌਰ, ਪ੍ਰੋ. ਪਵਿੱਤਰ ਪੁਨੀਤ ਕੌਰ, ਪ੍ਰੋ. ਸੰਦੀਪ ਸਿੰਘ ਅਤੇ ਪ੍ਰੋ. ਸੁਖਵਿੰਦਰ ਸਿੰਘ ਸਮੇਤ ਕਾਲਜ ਦੇ 150 ਦੇ ਕਰੀਬ ਵਿਦਿਆਰਥੀਆਂ ਨੇ ਸਮਾਗਮ ਵਿੱਚ ਭਾਗ ਲਿਆ।
+ There are no comments
Add yours