ਸਰਦੀਆਂ ਵਿੱਚ ਯੋਗ ਦੇ ਫਾਇਦੇ ਹੀ ਫਾਇਦੇ-ਡਿਪਟੀ ਕਮਿਸ਼ਨਰ

1 min read

ਜ਼ਿਲ੍ਹਾ ਨਿਵਾਸੀਆਂ ਨੂੰ ਸੀ.ਐਮ. ਦੀ ਯੋਗਸ਼ਾਲਾ ਦਾ ਲਾਭ ਲੈਣ ਦਾ ਸੱਦਾ

-ਪਟਿਆਲਾ ‘ਚ 75 ਥਾਵਾਂ ‘ਤੇ ਚੱਲ ਰਹੀ ਹੈ ‘ਸੀ.ਐਮ. ਦੀ ਯੋਗਸ਼ਾਲਾ’

-ਮੁਫ਼ਤ ਯੋਗ ਸਿਖਲਾਈ ਲਈ ਟੋਲ ਫਰੀ ਨੰਬਰ 76694-00500 ਜਾਂ https://cmdiyogshala.punjab.gov.inਉਤੇ ਲਾਗਇਨ ਕਰਨ ਲੋਕ

ਪਟਿਆਲਾ, 12 ਦਸੰਬਰ:                                                    

            ਪਟਿਆਲਾ ਦੇ ਜ਼ਿਲ੍ਹਾ ਨਿਵਾਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿਹਤਮੰਦ, ਗਤੀਸ਼ੀਲ, ਖ਼ੁਸ਼ਹਾਲ, ਪ੍ਰਗਤੀਸ਼ੀਲ ਤੇ ਰੰਗਲਾ ਪੰਜਾਬ ਦੀ ਸਿਰਜਣਾ ਲਈ ਸ਼ੁਰੂ ਕੀਤੀ ‘ਸੀ.ਐਮ. ਦੀ ਯੋਗਸ਼ਾਲਾ’ ਦਾ ਲਾਭ ਲੈਣ ਲਈ ਟੋਲ ਫਰੀ ਨੰਬਰ 76694-00500 ਜਾਂhttps://cmdiyogshala.punjab.gov.inਉਤੇ ਲਾਗਇਨ ਕਰ ਸਕਦੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕੀਤਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੀ.ਐਮ. ਦੀ ਯੋਗਸ਼ਾਲਾ ਪਟਿਆਲਵੀਆਂ ਦੀ ਸਿਹਤ ਲਈ ਵਰਦਾਨ ਸਾਬਤ ਹੋਣ ਲੱਗੀ ਹੈ।ਉਨ੍ਹਾਂ ਕਿਹਾ ਕਿ ਪਟਿਆਲਾ ਵਿਖੇ 75 ਥਾਵਾਂ ‘ਤੇ ਸੀ.ਐਮ. ਦੀ ਯੋਗਸ਼ਾਲਾ ਚੱਲ ਰਹੀ ਹੈ, ਜਿਸ ਦਾ ਸਥਾਨਕ ਵਾਸੀਆਂ ਨੂੰ ਭਰਪੂਰ ਲਾਭ ਲੈਣਾ ਚਾਹੀਦਾ ਹੈ।

ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸਰੀਰਕ ਮਾਨਸਿਕ ਨਿਰੋਗਤਾ ਲਈ ਸਰਦੀਆਂ ਵਿੱਚ ਗਰਮ ਪ੍ਰਾਣਯਾਮ, ਭਸਤ੍ਰਿਕਾ, ਸੂਰਯ ਭੇਦੀ, ਸਾਇਨਸ, ਕਫ਼ ਕੋਲਡ ਜਾਂ ਕਫ ਪ੍ਰਕਿਰਤੀ ਵਾਲਿਆਂ ਲਈ ਯੋਗ ਬਹੁਤ ਲਾਭਦਾਇਕ ਹੈ। ਉਨ੍ਹਾਂ ਕਿਹਾ ਕਿ ਯੋਗ ਬੱਚਿਆਂ ਲਈ ਖਾਸ ਕਰਕੇ ਲਾਭਦਾਇਕ ਹੈ। ਜਿਨ੍ਹਾਂ ਦਾ ਸਰਦੀਆਂ ਵਿੱਚ ਭਾਰ ਵਧਦਾ ਹੈ, ਯੋਗ ਇਸਨੂੰ ਕੰਟਰੋਲ ਕਰੇਗਾ। ਉਨ੍ਹਾਂ ਕਿਹਾ ਕਿ ਨਾੜੀ ਸ਼ੋਧਨ ਤੇ ਖਾਸ ਕਰਕੇ ਹਾਈ ਤੇ ਲੋਅ ਬੀ.ਪੀ. ਲਈ ਲਾਹੇਵੰਦ ਹੈ ਕਿਉਂਕਿ ਇਹ 72 ਹਜ਼ਾਰ ਨਾੜੀਆਂ ਦੀ ਸ਼ੁੱਧੀ ਕਰਦਾ ਹੈ, ਜਿਨ੍ਹਾਂ ਨੂੰ ਨੰਬਨੈਸ ਹੈ ਅਤੇ ਹੱਥ ਪੈਰ ਸੁੰਨ ਰਹਿੰਦੇ ਹਨ, ਉਨ੍ਹਾਂ ਨੂੰ ਯੋਗ ਜਰੂਰ ਕਰਨਾ ਚਾਹੀਦਾ ਹੈ।

ਲੋਕਾਂ ਨੂੰ ਹਰ ਰੋਜ਼ ਯੋਗ ਕਰਨ ਦਾ ਸੱਦਾ ਦਿੰਦਿਆਂ ਡੀ.ਸੀ. ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁਫ਼ਤ ਵਿੱਚ ਯੋਗ ਸਿਖਲਾਈ ਲੈਣ ਲਈ ਲੋਕ ਯੋਗਸ਼ਾਲਾ ਦਾ ਜਰੂਰ ਲਾਭ ਲੈਣ। ਉਨ੍ਹਾਂ ਕਿਹਾ ਕਿ ਹਰੇਕ ਯੋਗਸ਼ਾਲਾ ‘ਚ 25 ਜਾਂ ਇਸ ਤੋਂ ਵੀ ਵਧੇਰੇ ਲੋਕ ਯੋਗ ਕਰ ਸਕਦੇ ਹਨ।

ਪਟਿਆਲਾ ‘ਚ ਸਵੇਰੇ 5.30 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਚੱਲ ਰਹੀਆਂ ਯੋਗਸ਼ਾਲਾਵਾਂ ਬਾਰੇ ਦੱਸਦਿਆਂ ਉਨ੍ਹਾਂ ਦੱਸਿਆ ਕਿ ਨਹਿਰੂ ਪਾਰਕ ਨੇੜੇ ਅਰਬਿੰਦੋ ਸਕੂਲ, ਚਰਨ ਬਾਗ, ਮਹਾਰਾਣੀ ਕਲੱਬ, ਕੇਂਦਰੀ ਜੇਲ, ਦਸਮੇਸ਼ ਨਗਰ, ਜਗਦੀਸ਼ ਇਨਕਲੇਵ, ਅਰਬਨ ਅਸਟੇਟ ਦੀਆਂ ਪਾਰਕਾਂ, ਰੌਂਗਲਾ ਦਾ ਬਿਰਧ ਘਰ, ਫੁਲਕੀਆਂ ਇਨਕਲੇਵ, ਅਨੰਦ ਨਗਰ-ਬੀ, ਇਨਵਾਇਰਨਮੈਂਟ ਪਾਰਕ, ਮਾਡਲ ਟਾਊਨ, ਅਮਰ ਖ਼ਾਲਸਾ ਵਿਦਿਆ ਨਗਰ ਗੁਰਦੁਆਰਾ ਸਾਹਿਬ, ਨਾਨਕ ਵਨ ਇੰਡੀਸਟ੍ਰੀਅਲ ਏਰੀਆ ‘ਚ ਦੋ ਸਿਫ਼ਟਾਂ, ਕਮਿਉਨਿਟੀ ਹਾਲ ਏਕਤਾ ਵਿਹਾਰ, ਅਨਾਰਦਾਨ ਚੌਂਕ ਪਾਰਕ, ਸ਼ਿਵ ਮੰਦਰ ਚੋਪੜਾ ਮੁਹੱਲਾ, ਪੋਲੋ ਗਰਾਊਂਡ, ਰਾਮ ਪ੍ਰਸ਼ਾਦ ਸੇਠ ਪਾਰਕ ਅਰਨਾ ਬਰਨਾ ਚੌਂਕ, ਪੰਜਾਬੀ ਯੂਨੀਵਰਸਿਟੀ ਖੇਡ ਵਿਭਾਗ, ਉਪਕਾਰ ਨਗਰ ਫੈਕਟਰੀ ਏਰੀਆ, ਐਸ.ਐਸ.ਟੀ. ਨਗਰ ਸੈਂਟਰਲ ਬਲਾਕ ਪਾਰਕ, 130 ਗਰੀਨ ਇਨਕਲੇਵ ਸੂਲਰ, ਅੰਬੇ ਅਪਾਰਟਮੈਂਟ, ਝਿੱਲ, ਗੁਰਬਖ਼ਸ਼ ਕਲੋਨੀ, ਅਨੰਦ ਨਗਰ ਏ ਨੇੜੇ ਸਪਰਿੰਗ ਡੇਲ ਸਕੂਲ, ਹਰਿੰਦਰ ਨਗਰ ਪਾਰਕ, ਕਿਲਾ ਮੁਬਾਰਕ, ਗੁਰੂ ਨਾਨਕ ਨਗਰ ਗਲੀ ਨੰਬਰ 18, ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਗੁਰੂ ਨਾਨਕ ਨਗਰ ਅਨਾਜ ਮੰਡੀ, ਜੁਝਾਰ ਨਗਰ, ਬਾਬਾ ਜ਼ੋਰਾਵਰ ਸਿੰਘ ਪਾਰਕ ਐਸ.ਐਸ.ਟੀ. ਨਗਰ, ਤੇਜ ਬਾਗ ਕਲੋਨੀ ਵਰਿੰਦਾਵਨ ਪਾਰਕ, ਕੋਹਿਨੂਰ ਕਲੋਨੀ, ਪਵਿੱਤਰ ਇਨਕਲੇਵ, ਸੁੱਖ ਇਨਕਲੇਵ ਕਲੋਨੀ, ਸ੍ਰੀ ਰਾਧਾ ਰਾਮਨ ਆਸ਼ਰਮ, ਟ੍ਰਾਈਕੋਨ ਸਿਟੀ, ਅਨੰਦ ਪਬਲਿਕ ਸਕੂਲ ਨਵਜੀਤ ਨਗਰ, ਨਿਊ ਮੇਹਰ ਸਿੰਘ ਕਲੋਨੀ, ਜੁਝਾਰ ਨਗਰ ਪਾਰਕ, ਅਰਬਨ ਅਸਟੇਟ ਦੇ ਵੱਖ-ਵੱਖ ਫੇਜ਼ ਵਿੱਚ ਇਹ ਸੀਐਮ ਯੋਗਸ਼ਾਲਾ ਚੱਲ ਰਹੀਆਂ ਹਨ।

You May Also Like

More From Author

+ There are no comments

Add yours