ਬਹੁਗਿਣਤੀ ਲੋਕ ਖੇਤੀ ਅਧਾਰਿਤ ਕਾਰੋਬਾਰ ਨੂੰ ਵਧਾਵਾ ਦੇ ਰਹੇ ਹਨ। ਕਿਸਾਨ ਰਿਵਾਇਤੀ ਫ਼ਸਲਾਂ ਨਾਲੋਂ ਨਕਦੀ ਫ਼ਸਲਾਂ ਨੂੰ ਪਹਿਲ ਦੇ ਰਹੇ ਹਨ। ਨਕਦੀ ਫ਼ਸਲਾ ਕਿਸਾਨਾਂ ਲਈ ਕਮਾਈ ਦਾ ਚੰਗਾ ਸਾਧਨ ਬਣ ਰਹੀਆਂ ਹਨ। ਜੇਕਰ ਤੁਸੀਂ ਵੀ ਖੇਤੀ ਅਧਾਰਿਤ ਕੋਈ ਕਾਰੋਬਾਰ ਕਰਨ ਬਾਰੇ ਸੋਚ ਰਹੇ ਹੋ, ਤਾਂ ਅਸੀਂ ਤੁਹਾਨੂੰ ਇਕ ਬਿਜਨਸ ਆਈਡੀਆ ਦੇਣ ਜਾ ਰਹੇ ਹਾਂ।
ਜੇਕਰ ਤੁਸੀਂ ਖੇਤੀ ਸੰਬੰਧੀ ਕਾਰੋਬਾਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜੂਟ ਦੀ ਖੇਤੀ ਕਰ ਸਕਦੇ ਹੋ। ਜੂਟ ਦੀ ਖੇਤੀ ਵਿਚ ਚੰਗੀ ਕਮਾਈ ਹੈ। ਸਰਕਾਰ ਵੀਜੂਟ ਦੇ ਕਾਰੋਬਾਰ ਨੂੰ ਵਧਾਵਾਦੇ ਰਹੀ ਹੈ। ਸਰਕਾਰਜੂਟ ਹੇਠ ਰਕਬਾ ਵਧਾਉਣ ਵੱਲਧਿਆਨ ਦੇ ਰਹੀ ਹੈ। ਇਸਦੇ ਨਾਲ ਹੀ ਜੂਟ ਦੇ MSP (ਘੱਟੋ ਘੱਟ ਸਮਰਥਨ ਮੁੱਲ) ਵਿਚ ਵੀ 6 ਫੀਸਦੀ ਵਾਧਾ ਕੀਤਾ ਗਿਆ ਹੈ।
ਪਿਛਲੇ ਕੁਝ ਸਮੇਂ ਤੋਂ ਜੂਟ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ। ਜੂਟ ਦੀ ਫ਼ਸਲ ਦੀ ਬਿਜਾਈ ਅਪ੍ਰੈਲ ਮਹੀਨੇ ਵਿਚ ਕਣਕ ਅਤੇ ਸਰੋਂ ਨੂੰ ਕੱਟਣ ਤੋਂ ਬਾਅਦ ਕੀਤੀ ਜਾਂਦੀ ਹੈ। ਹੁਣ ਜੂਟ ਦੀ ਬਿਜਾਈ ਦਾ ਸਮਾਂ ਚੱਲ ਰਿਹਾ ਹੈ। ਜੇਕਰ ਤੁਸੀਂ ਚਾਹੋ ਤਾਂ ਇਸ ਵਾਰ ਰਵਾਇਤੀ ਫ਼ਸਲ ਦੀ ਥਾਂ ਉੱਤੇ ਜੂਟ ਦੀ ਬਿਜਾਈ ਕਰ ਸਕਦੇ ਹੋ।
+ There are no comments
Add yours