ਪ੍ਰਮੁੱਖ ਸੱਕਤਰ ਸਿਹਤ ਤੇਂ ਪਰਿਵਾਰ ਭਲਾਈ ਸ਼੍ਰੀ ਅਜੋਏ ਸ਼ਰਮਾ ਵੱਲੋ ਰਾਜਿੰਦਰਾ ਹਸਪਤਾਲ ਦਾ ਦੋਰਾ

0 min read

ਪਟਿਆਲਾ 23 ਮਾਰਚ (ਆਪਣਾ ਪੰਜਾਬ ਡੈਸਕ):   ਬੀਤੇ ਦਿਨੀ ਜਿਲ੍ਹਾ ਸੰਗਰੂਰ ਵਿਖੇ ਜਹਿਰੀਲੀ ਸ਼ਰਾਬ ਪੀਣ ਨਾਲ ਬਿਮਾਰ ਹੋਏ ਇਸ ਸਮੇਂ ਰਾਜਿੰਦਰਾ ਹਸਪਤਾਲਾ ਵਿੱਚ ਦਾਖਲ ਮਰੀਜਾਂ ਦਾ ਹਾਲਚਾਲ ਜਾਣਨ ਲਈ ਅੱਜ ਪ੍ਰਮੁੱਖ ਸੱਕਤਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਸ਼੍ਰੀ ਅਜੋਏ ਸ਼ਰਮਾ ਨੇ ਰਾਜਿੰਦਰਾ ਹਸਪਤਾਲ ਦਾ ਦੋਰਾ ਕੀਤਾਾ।ਜਿਲ੍ਹਾ ਸੰਗਰੂਰ ਵਿੱਚ ਜਹਿਰੀਲੀ ਸ਼ਰਾਬ ਪੀਣ ਨਾਲ ਬਿਮਾਰ ਹੋਏ ਮਰੀਜਾਂ ਵਿਚੋਂ 12 ਮਰੀਜ ਜੋ ਇਸ ਸਮੇਂ ਰਾਜਿੰਦਰਾ ਹਸਪਤਾਲ ਵਿਚ ਦਾਖਲ ਹਨ।ਜਿਹਨਾਂ ਵਿਚੋਂ ਇੱਕ ਰਾਜਿੰਦਰਾ ਹਸਪਤਾਲ ਦੇ ਆਈ.ਸੀ.ਯੂ ਦਾਖਲ ਹੈ ,ਦੋ ਮਰੀਜ ਡਾਇਲਸਿਸ ਤੇਂ  ਹਨ,ਚਾਰ ਮਰੀਜਾਂ ਦੀ ਅੱਖਾਂ ਦੀ ਰੋਸ਼ਨੀ ਚੱਲੀ ਗਈ ਹੈ ਅਤੇ ਪੰਜ ਮਰੀਜਾਂ ਦੀ ਹਾਲਤ ਠੀਕ ਹੈ ਜਿਹਨਾਂ ਦੇ ਵਾਈਟਲ ਠੀਕ ਚਲ ਰਹੇ ਹਨ।ਰਾਜਿੰਦਰ ਹਸਪਤਾਲ ਵਿੱਚ ਆਪਣੇ ਦੋਰੇ ਦੋਰਾਣ ਪ੍ਰਮੁੱਖ ਸੱਕਤਰ ਸ਼੍ਰੀ ਅਜੋਏ ਸ਼ਾਰਮਾ ਜੀ ਵੱਲੋ ਇਹਨਾਂ ਮਰੀਜਾਂ ਕੋਲ ਜਾ ਕੇ ਉਹਨਾਂ ਦਾ ਹਾਲਚਾਲ ਪੁੱਛਿਆ ਅਤੇ ਉਹਨਾਂ ਨੂੰ ਹੋਂਸਲਾ ਦਿੱਤਾ।ਮਰੀਜਾਂ ਨੂੰ ਤੱਸਲ਼ੀ ਦਵਾਈ ਕਿ ਉਹਨਾਂ ਦਾ ਇਸ ਹਸਪਤਾਲ ਵਿੱਚ ਮਾਹਰ ਡਾਕਟਰਾਂ ਵੱਲੋਂ ਪੂਰੀ ਲਗਨ ਨਾਲ ਕੀਤਾ ਜਾ ਰਿਹਾ ਹੈ। ਉਹਨਾਂ ਮਰੀਜਾਂ ਦੇ ਪਰਿਵਾਰਕ ਮੈਂਬਰਾ ਨੂੰ ਵੀ ਮਿਲ ਕੇ ਉਹਨਾਂ ਨੂੰ ਕਿਸੇ ਕਿਸਮ ਦੀ ਚਿੰਤਾ ਨਾ ਕਰਨ ਅਤੇ ਪੂਰੀ ਹਿਮਤ ਰੱਖਣ ਲਈ ਹੋਂਸਲਾ ਦਿਤਾ।ਉਹਨਾਂ ਦੱਸਿਆਂ ਕਿ ਸਿਹਤ ਵਿਭਾਗ ਵਲੋਂ ਮਰੀਜਾਂ ਦਾ ਇਲਾਜ ਇਸ ਹਸਪਤਾਲ ਵਿੱਚ ਬਿਲਕੁੱਲ ਮੁਫਤ ਕੀਤਾ ਜਾ ਰਿਹਾ ਹੈ ਅਤੇ ਮਰੀਜਾਂ ਨੂੰ ਹਰ ਕਿਸਮ ਦੀ ਦਵਾਈ ਬਿਲਕੁੱਲ ਮੁਫਤ ਦਿੱਤੀ ਜਾਵੇਗੀ।ਉਹਨਾਂ ਮਰੀਜਾਂ ਦੇ ਪਰਿਵਾਰਕ ਮੈਂਬਰਾ ਨੂੰ ਕਿਹਾ ਕਿ ਉਹਨਾਂ ਦੇ ਮਰੀਜਾਂ ਦੇ ਇਲਾਜ ਦੋਰਾਣ ਉਹਨਾਂ ਦਾ ਕੋਈ ਵੀ ਪੈਸਾ ਨਹੀ ਲਗਣ ਦਿੱਤਾ ਜਾਵੇਗਾ। ਉਹਨਾਂ ਹਸਪਤਾਲ ਦੇ ਸਟਾਫ ਨੂੰ ਵੀ ਮਰੀਜਾਂ ਦੇ ਇਲਾਜ ਵਿੱਚ ਕਿਸੇ ਕਿਸਮ ਦੀ ਕੁਤਾਹੀ ਨਾ ਵਰਤਣ ਦੀਆਂ ਹਦਾਇਤਾਂ ਦਿੱਤੀਆਂ।ਇਸ ਮੋਕੇ ਉਹਨਾਂ ਨਾਲ ਜੁਆਇੰਟ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਪੀ.ਸੀ.ਐਸ, ਮੈਡਮ ਦੀਪਜੋਤ ਕੋਰ ਪੀ.ਸੀ.ਐਸ, ਜੁਆਇੰਟ ਡਾਇਰੈਕਟਰ ਮੈਡੀਕਲ ਐਜੁਕੇਸ਼ਨ ਡਾ. ਅਕਾਸ਼ਦੀਪ ਅਗਰਵਾਲ, ਸਿਵਲ ਸਰਜਨ ਡਾ. ਰਮਿੰਦਰ ਕੋਰ, ਪ੍ਰਿੰਸੀਪਲ  ਮੈਡੀਕਲ ਕਾਲਜ ਡਾ. ਰਾਜਨ ਸਿੰਗਲਾ, ਵਾਈਸ ਪ੍ਰਿੰਸੀਪਲ ਡਾ. ਸੀਬੀਆ ਵੀ ਉਹਨਾਂ ਨਾਲ ਸਨ।
ਫੋਟੋ ਕੈਪਸ਼ਨ: ਰਾਜਿੰਦਰਾ  ਹਸਪਤਾਲ ਵਿੱਚ ਮਰੀਜਾਂ ਦਾ ਹਾਲਚਾਲ ਪੁੱਛਦੇ ਪ੍ਰਮੁੱਖ ਸੱਕਤਰ ਸਿਹਤ ਤੇਂ ਪਰਿਵਾਰ ਭਲਾਈ ਸ਼੍ਰੀ ਅਜੋਏ ਸ਼ਰਮਾ।

You May Also Like

More From Author

+ There are no comments

Add yours