ਪਟਿਆਲਾ, 29 ਦਸੰਬਰ:
ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਨੇ ਦੱਸਿਆ ਕਿ ਵਿੱਤੀ ਸਾਲ 2013-14 ਤੋਂ 2023-24 ਦਾ ਪ੍ਰਾਪਰਟੀ ਟੈਕਸ ਬਿਨਾਂ ਪੈਨਲਟੀ ਅਤੇ ਵਿਆਜ (ਓ.ਟੀ.ਐਸ ਸਕੀਮ) ਨਾਲ ਭਰਨ ਦੀ ਆਖਰੀ ਮਿਤੀ 31-12-2023 ਹੋਣ ਕਾਰਨ ਸ਼ਹਿਰ ਵਾਸੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਮਿਤੀ 30-12-2023 ਦਿਨ ਸ਼ਨੀਵਾਰ ਅਤੇ ਮਿਤੀ 31-12-2023 ਦਿਨ ਐਤਵਾਰ ਨੂੰ ਸਵੇਰੇ 9.00 ਵਜੇ ਤੋਂ ਦੁਪਹਿਰੇ 1.00 ਵਜੇ ਤੱਕ ਦਫ਼ਤਰ ਨਗਰ ਨਿਗਮ ਪਟਿਆਲਾ ਦੀ ਪ੍ਰਾਪਰਟੀ ਟੈਕਸ ਸ਼ਾਖਾ ਖੁੱਲ੍ਹੀ ਰੱਖੀ ਜਾਵੇਗੀ।
30 ਤੇ 31 ਦਸੰਬਰ ਨੂੰ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਸ਼ਾਖਾ ਖੁੱਲ੍ਹੀ ਰਹੇਗੀ

+ There are no comments
Add yours