ਚੰਡੀਗੜ੍ਹ, 8 ਦਸੰਬਰ:
ਰਾਜ ਚੋਣ ਕਮਿਸ਼ਨ ਵੱਲੋਂ ਚੋਣ ਸਮਾਂ-ਸਾਰਣੀ ਅਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਪਿੰਡ ਭੰਮੇ ਕਲਾਂ ਜਿਲਾ ਮਾਨਸਾ ਵਿਖੇ ਸਰਪੰਚ (ਇਸਤਰੀ) ਦੇ ਅਹੁਦੇ ਲਈ ਜ਼ਿਮਨੀ ਚੋਣ ਦਾ ਐਲਾਨ ਕਰ ਦਿੱਤਾ ਗਿਆ ਹੈ।
ਇਛੁੱਕ ਉਮੀਦਵਾਰ 13.12.2023 ਤੱਕ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿਖੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ। ਇਸ ਜਿਮਨੀ ਚੋਣ ਲਈ ਵੋਟਾਂ 24.12.2023 (ਐਤਵਾਰ) ਨੂੰ ਪੈਣਗੀਆਂ ਅਤੇ ਨਤੀਜਾ ਉਸੇ ਦਿਨ ਐਲਾਨ ਦਿੱਤਾ ਜਾਵੇਗਾ।
ਵੋਟਰ ਸੂਚੀ ਵਿੱਚ ਦਰਜ ਸਾਰੇ ਵੋਟਰ ਚੋਣ ਵਿੱਚ ਹਿੱਸਾ ਲੈਣ ਦੇ ਯੋਗ ਹਨ। ਕਮਿਸ਼ਨ ਵੱਲੋਂ ਇਸ ਚੋਣ ਲਈ ਸਾਰੇ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ।
ਉਕਤ ਗ੍ਰਾਮ ਪੰਚਾਇਤ ਦੇ ਮਾਲ ਅਧਿਕਾਰ ਖੇਤਰ ਵਿੱਚ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ।
+ There are no comments
Add yours