ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਹਰਜੋਤ ਸਿੰਘ ਬੈਂਸ ਵਲੋਂ ਮਿਸ਼ਨ 100 ਪ੍ਰਤੀਸ਼ਤ ਲਾਂਚ

1 min read
ਸਾਹਿਬਜ਼ਾਦਾ ਅਜੀਤ ਸਿੰਘ ਨਗਰ: 1 ਦਸੰਬਰ:
ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਅੱਜ ਮਿਸ਼ਨ 100 ਪ੍ਰਤੀਸ਼ਤ ਲਾਂਚ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਬੋਰਡ ਦੀਆਂ ਫਰਵਰੀ/ ਮਾਰਚ-2024 ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਦੌਰਾਨ 8ਵੀਂ, 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਦੇ ਮੁੱਖ ਉਦੇਸ਼ ਨਾਲ  ‘ਮਿਸ਼ਨ 100%: ਗਿਵ ਯੂਅਰ ਬੈਸਟ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ।
ਇਸ ਮਿਸ਼ਨ ਤਹਿਤ ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਪੱਧਰਾਂ ਤੇ ਕੰਮ ਕਰ ਰਹੇ ਸਿੱਖਿਆ ਅਧਿਕਾਰੀਆਂ ਤੋਂ ਇਲਾਵਾ ਸਕੂਲ ਮੁੱਖੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਸਮੂਹਿਕ ਯਤਨਾਂ ਨਾਲ 100% ਪਾਸ ਪ੍ਰਤੀਸ਼ਤਤਾ ਨੂੰ ਇੱਕ ਯੋਜਨਾਬੱਧ ਤਰੀਕੇ ਨਾਲ ਪ੍ਰਾਪਤ ਕਰਨ ਲਈ ਇੱਕ ਮਿਸ਼ਨ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਬੀਤੇ ਵਰ੍ਹੇ ਵੀ ਮਿਸ਼ਨ 100% ਚਲਾਇਆ ਗਿਆ ਸੀ, ਜਿਸ ਦੇ ਬਹੁਤ ਸਾਰਥਕ ਨਤੀਜੇ ਨਿਕਲੇ ਸਨ।
ਅੱਜ ਦੇ ਇਸ ਸਮਾਗਮ ਵਿੱਚ ਸਕੂਲ ਸਿਖਿਆ ਸਕੱਤਰ ਕਮਲ ਕਿਸ਼ੋਰ ਯਾਦਵ,ਸ਼ਚਰਚਿਲ ਕੁਮਾਰ ਵਿਸ਼ੇਸ਼ ਸਕੱਤਰ, ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਅਵਿਕੇਸ਼ ਗੁਪਤਾ ਤੋਂ ਇਲਾਵਾ  ਬਲਵਿੰਦਰ ਸਿੰਘ ਸੈਣੀ ਸਟੇਟ ਨੋਡਲ ਅਫਸਰ ਮਿਸ਼ਨ 100% ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਡਾਇਰੈਕਟਰ ਜਨਰਲ ਸਕੂਲ ਸਿਖਿਆ ਵਿਨੈ ਬੁਬਲਾਨੀ ,ਡਾਇਰੈਕਟਰ ਸਕੂਲ ਸਿਖਿਆ ਸੈਕੰਡਰੀ ਸੰਜੀਵ ਸ਼ਰਮਾ,ਡਾਇਰੈਕਟਰ ਸਕੂਲ ਸਿਖਿਆ ਐਲੇਮੈਂਟਰੀ ਸਤਨਾਮ ਸਿੰਘ, ਕੰਟਰੋਲਰ ਪ੍ਰੀਖਿਆਵਾਂ ਡਾਕਟਰ ਮਨਿੰਦਰ ਸਿੰਘ ਸਰਕਾਰੀਆ , ਡਾਕਟਰ ਰਮਿੰਦਰਜੀਤ ਕੌਰ ,ਡਾਕਟਰ ਨਵਨੀਤ  ਤੋਂ ਇਲਾਵਾ ਪੰਜਾਬ ਰਾਜ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰ,ਉਪ ਜਿਲ੍ਹਾ ਸਿੱਖਿਆ ਅਫਸਰ , ਡਾਈਟ ਪ੍ਰਿੰਸੀਪਲ,ਬੀ.ਐਨ.ਓ.  ਅਤੇ ਬੀਤੇ ਵਰ੍ਹੇ ਵਧੀਆ ਨਤੀਜੇ ਦੇਣ ਵਾਲੇ ਸਕੂਲ ਮੁਖੀ ਅਤੇ ਸਕੂਲ ਅਧਿਆਪਕ  ਹਾਜ਼ਰ ਸਨ।

You May Also Like

More From Author

+ There are no comments

Add yours