ਮੁੱਖ ਮੰਤਰੀ ਵੱਲੋਂ ਜਾਰੀ 988.50 ਲੱਖ ਦੇ ਫੰਡਾਂ ਨਾਲ ਪਟਿਆਲਾ ਜ਼ਿਲ੍ਹੇ ‘ਚ 30 ਪਿੰਡਾਂ ਲਈ ਪੰਚਾਇਤ ਭਵਨ ਤੇ ਲਾਇਬਰੇਰੀਆਂ ਬਣਾਉਣ ਦਾ ਕੰਮ ਤੇਜੀ ਨਾਲ ਜਾਰੀ-ਚੇਅਰਮੈਨ ਜੱਸੀ ਸੋਹੀਆਂਵਾਲਾ

1 min read

ਮੁੱਖ ਮੰਤਰੀ ਵੱਲੋਂ ਜਾਰੀ 988.50 ਲੱਖ ਦੇ ਫੰਡਾਂ ਨਾਲ ਪਟਿਆਲਾ ਜ਼ਿਲ੍ਹੇ ‘ਚ 30 ਪਿੰਡਾਂ ਲਈ ਪੰਚਾਇਤ ਭਵਨ ਤੇ ਲਾਇਬਰੇਰੀਆਂ ਬਣਾਉਣ ਦਾ ਕੰਮ ਤੇਜੀ ਨਾਲ ਜਾਰੀ-ਚੇਅਰਮੈਨ ਜੱਸੀ ਸੋਹੀਆਂਵਾਲਾ

ਪਟਿਆਲਾ, 24 ਨਵੰਬਰ
ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆਂਵਾਲਾ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਜਾਰੀ 988.50 ਲੱਖ ਦੇ ਫੰਡਾਂ ਨਾਲ ਪਟਿਆਲਾ ਜ਼ਿਲ੍ਹੇ ‘ਚ 30 ਪਿੰਡਾਂ ਲਈ ਪੰਚਾਇਤ ਭਵਨ ਤੇ ਲਾਇਬਰੇਰੀਆਂ ਬਣਾਉਣ ਦਾ ਕੰਮ ਤੇਜੀ ਨਾਲ ਜਾਰੀ ਹੈ।

ਚੇਅਰਮੈਨ ਜੱਸੀ ਸੋਹੀਆਂਵਾਲਾ ਨੇ ਅੱਜ ਇੱਥੇ ਦੱਸਿਆ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ 30 ਪਿੰਡਾਂ, ਪੱਤੀ ਝੁਗੀਆਂ, ਬਹਾਦਰਪੁਰ ਮੀਰਾਂਵਾਲਾ, ਭਗਵਾਨਪੁਰ ਜੱਟਾਂ, ਭੁੱਨਰਹੇੜੀ, ਬਲਬੇੜਾ, ਦੌਣ ਕਲਾਂ (ਹਲਕਾ ਸਨੌਰ), ਢਾਬੀ ਗੁੱਜਰਾਂ, ਤੇਈਪੁਰ, ਹਰਿਆਉ ਖੁਰਦ, ਸ਼ਤਰਾਣਾ, ਕਕਰਾਲਾ ਭਾਈਕਾ, ਕੁਲਾਰਾਂ (ਹਲਕਾ ਸ਼ਤਰਾਣਾ), ਹਰਪਾਲਪੁਰ, ਅਜਰੌਰ, ਲੋਹ ਸਿੰਬਲੀ, ਮਦਨਪੁਰ, ਪੱਬਰੀ, ਢਕਾਂਸੂ ਕਲਾਂ (ਹਲਕਾ ਘਨੌਰ), ਬੂਟਾ ਸਿੰਘ ਵਾਲਾ, ਦੇਵੀਨਗਰ ਅਬਰਾਵਾਂ, ਉੜਦਨ, ਰਾਮਪੁਰ ਕਲਾਂ, ਉਕਸੀ ਸੈਣੀਆਂ, ਧਰਮਗੜ੍ਹ (ਹਲਕਾ ਰਾਜਪੁਰਾ), ਸੌਜਾ, ਬਿਰਧਨੋ, ਰਾਮਗੜ੍ਹ ਬੌੜਾਂ, ਜਿੰਦਲਪੁਰ, ਰੈਸਲ, ਕਕਰਾਲਾ (ਹਲਕਾ ਨਾਭਾ) ਦੇ ਪੰਜ ਵਿਧਾਨ ਸਭਾ ਹਲਕਿਆਂ ਲਈ ਪੰਚਾਇਤ ਭਵਨ, ਲਾਇਬਰੇਰੀਆਂ ਬਣਾਉਣ ਲਈ ਕਿਤਾਬਾਂ ਅਤੇ ਰੈਕ ਲਈ 317.82 ਲੱਖ ਰੁਪਏ ਦੀ ਰਾਸ਼ੀ ਜ਼ਿਲ੍ਹਾ ਯੋਜਨਾ ਕਮੇਟੀ, ਪਟਿਆਲਾ ਵਿਖੇ ਪ੍ਰਾਪਤ ਹੋਈ ਹੈ।
ਚੇਅਰਮੈਨ ਜੱਸੀ ਸੋਹੀਆਂਵਾਲਾ ਨੇ ਅੱਗੇ ਦੱਸਿਆ ਕਿ 540.00 ਲੱਖ ਰੁਪਏ ਦੀ ਰਾਸ਼ੀ ਨਾਲ ਹੋਣ ਵਾਲੀ ਉਸਾਰੀ ਮਨਰੇਗਾ ਵਿੱਚੋਂ ਕੀਤੀ ਜਾਵੇਗੀ ਅਤੇ 130.68 ਲੱਖ ਰੁਪਏ ਪੰਚਾਇਤ ਫੰਡਾਂ ਵਿੱਚੋਂ ਖਰਚ ਕੀਤੇ ਜਾਣਗੇ।ਇਹ ਲਾਇਬਰੇਰੀਆਂ ਬਣਾ ਕੇ ਸਮੂਹ ਹਲਕੇ ਦੇ ਲੋਕਾਂ ਨੂੰ ਸਪੁਰਦ ਕੀਤੀਆਂ ਜਾਣਗੀਆਂ ਤਾਂ ਜੋ ਭਵਿੱਖ ਵਿੱਚ ਬੱਚਿਆਂ ਨੂੰ ਸਾਡੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਆਪਣੇ ਪੈਰਾਂ ਸਿਰ ਕਰਨ ਲਈ ਵੱਖ-ਵੱਖ ਖੇਤਰਾਂ ਵਿੱਚ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਨੂੰ ਖੁਸ਼ਹਾਲ ਅਤੇ ਰੰਗਲਾ ਪੰਜਾਬ ਬਣਾਇਆ ਜਾ ਸਕੇ।

You May Also Like

More From Author

+ There are no comments

Add yours