ਪਟਿਆਲਾ, 20 ਨਵੰਬਰ:
ਆਗਾਮੀ ਲੋਕ ਸਭਾ ਚੋਣਾਂ-2024 ਨੂੰ ਅਤੇ ਸਪੈਸ਼ਲ ਸੱਮਰੀ ਰਿਵੀਜ਼ਨ 01-01-2024 ਨੂੰ ਮੁੱਖ ਰੱਖਦੇ ਹੋਏ ਮਿਤੀ 20-11-2023 ਨੂੰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਸਾਡੇ ਬਜ਼ੁਰਗ–ਸਾਡਾ ਮਾਣ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਵਿਸ਼ੇਸ਼ ਮੌਕੇ ਤੇ ਦਫ਼ਤਰ ਜ਼ਿਲ੍ਹਾ ਚੋਣ ਅਫ਼ਸਰ, ਪਟਿਆਲਾ ਵੱਲੋਂ ਵੋਟਰ ਜਾਗਰੂਕ ਸਬੰਧੀ ਕੈਂਪ ਲਗਾਇਆ ਗਿਆ। ਜਿਸ ਵਿੱਚ ਬਿਰਧ ਵਿਅਕਤੀਆਂ ਨੂੰ ਉਹਨਾਂ ਦੀ ਵੋਟ ਦੀ ਮਹੱਤਤਾ ਬਾਰੇ ਦੱਸਦੇ ਹੋਏ ਉਹਨਾਂ ਨੂੰ ਵੋਟ ਪਾਉਣ ਅਤੇ ਜੇਕਰ ਕੋਈ ਵੋਟ ਬਣਾਉਣ ਤੋਂ ਵਾਂਝਾ ਹੈ ਤਾਂ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ।
ਡਾ. ਸਵਿੰਦਰ ਸਿੰਘ ਰੇਖੀ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ, ਪਟਿਆਲਾ ਵੱਲੋਂ ਇਹ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਯੋਗਤਾ ਮਿਤੀ 01-01-2024 ਦੇ ਆਧਾਰ ਤੇ ਫ਼ੋਟੋ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਮਿਤੀ 27-10-2023 ਤੋਂ 09-12-2023 ਤੱਕ ਚੱਲ ਰਿਹਾ ਹੈ, ਇਸ ਦੌਰਾਨ ਹਰ ਯੋਗ ਵਿਅਕਤੀ, ਜਿਸ ਦਾ ਨਾਮ ਭਾਰਤ ਦੇਸ਼ ਦੇ ਕਿਸੇ ਵੀ ਚੋਣ ਹਲਕੇ ਦੀ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹੈ ਤਾਂ ਉਹ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ ਫਾਰਮ ਨੰ: 6 ਭਰ ਕੇ ਜਾਂ ਆਨਲਾਈਨ https://voters.eci.gov.in/ ਪੋਰਟਲ ਤੇ ਅਪਲਾਈ ਕਰਕੇ ਬਤੌਰ ਵੋਟਰ ਰਜਿਸਟਰ ਹੋ ਸਕਦਾ ਹੈ। ਇਸ ਦੇ ਲਈ ਹੀ ਆਉਣ ਵਾਲੇ 02-12-2023 ਦਿਨ ਸ਼ਨੀਵਾਰ ਅਤੇ 03-12-2023 ਦਿਨ ਐਤਵਾਰ ਨੂੰ ਬੀ.ਐਲ.ਓਜ ਵੱਲੋਂ ਬੂਥ ਲੈਵਲ ਤੇ ਵਿਸ਼ੇਸ਼ ਕੈਂਪ ਲਗਾਏ ਜਾਣੇ ਹਨ। ਜੇਕਰ ਕਿਸੇ ਵੀ ਵਿਅਕਤੀ ਨੇ ਆਪਣੀ ਵੋਟ ਵਿੱਚ ਸੋਧ ਕਰਵਾਉਣਾ ਹੈ ਜਾਂ ਨਵੀਂ ਵੋਟ ਬਣਾਉਣੀ ਹੈ ਤਾਂ ਉਹ ਆਪਣੇ ਘਰ ਦੇ ਨਜ਼ਦੀਕ ਵੀ ਇਹਨਾਂ ਕੈਂਪਾਂ ਦਾ ਲਾਭ ਉਠਾ ਸਕਦੇ ਹਨ।
ਉਹਨਾਂ ਵੱਲੋਂ ਇਹ ਅਪੀਲ ਵੀ ਕੀਤੀ ਗਈ ਕਿ ਉਹ ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਦਾ ਆਪਣਾ ਹਿੱਸਾ ਬਣਨ। ਸ਼੍ਰੀ ਵਿਕਤਮਜੀਤ ਸਿੰਘ ਸੁਪਰਵਾਈਜ਼ਰ ਅਤੇ ਬੀ.ਐਲ.ਓਜ ਵੱਲੋਂ ਮੌਕੇ ਤੇ ਹੀ ਫਾਰਮ ਭਰ ਕੇ ਅਗਲੇਰੀ ਕਾਰਵਾਈ ਹਿਤ ਭੇਜੇ ਗਏ। ਇਸ ਵਿੱਚ ਸ਼੍ਰੀ ਵਰਿੰਦਰ ਸਿੰਘ ਬੈਂਸ ਜ਼ਿਲ੍ਹਾ ਨੋਡਲ ਅਫ਼ਸਰ (ਪੀ.ਡਬਲਿਊ.ਡੀ)-ਕਮ-ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਪਟਿਆਲਾ, ਸ਼੍ਰੀ ਰੁਪਿੰਦਰ ਸਿੰਘ ਨੋਡਲ ਅਫ਼ਸਰ ਸਵੀਪ 115-ਪਟਿਆਲਾ ਅਤੇ ਸਵੀਪ ਸੈਲ ਦੇ ਮੈਂਬਰ ਸ਼੍ਰੀ ਮੋਹਿਤ ਕੌਸ਼ਲ ਅਤੇ ਸ਼੍ਰੀ ਬਰਿੰਦਰ ਸਿੰਘ ਸ਼ਾਮਲ ਆਏ।
+ There are no comments
Add yours