ਜ਼ਿਲ੍ਹਾ ਚੋਣ ਅਫ਼ਸਰ ਨੇ ਫ਼ੋਟੋ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ ਦਿੱਤੀ ਜਾਣਕਾਰੀ

1 min read

-ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ਦੇ ਕੈਂਪਸ ਅੰਬੈਸਡਰ, ਈ.ਐਲ.ਸੀ. ਤੇ ਵੋਟਰ ਜਾਗਰੂਕਤਾ ਫੋਰਮ ਦੇ ਮੈਂਬਰਾਂ ਨਾਲ ਕੀਤੀ ਗੱਲਬਾਤ

ਪਟਿਆਲਾ, 27 ਅਕਤੂਬਰ:
ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਕੈਂਪਸ ਅੰਬੈਸਡਰ, ਇਲੈਕਟ੍ਰੋਲ ਲਿਟਰੇਸੀ ਕਲੱਬਾਂ (ਈ.ਐਲ.ਸੀ) ਦੇ ਮੈਂਬਰਾਂ ਅਤੇ ਹੋਰ ਨਿਯੁਕਤ ਕੀਤੇ ਵੋਟਰ ਜਾਗਰੂਕਤਾ ਫੋਰਮ ਦੇ ਮੈਂਬਰਾਂ ਨਾਲ ਆਨ ਲਾਈਨ ਗੱਲਬਾਤ ਕੀਤੀ।
ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਹਰੇਕ 18 ਸਾਲ ਤੋਂ ਉਪਰ ਦੇ ਨੌਜਵਾਨ ਦੀ ਵੋਟ ਹੋਣਾ ਜ਼ਰੂਰੀ ਹੈ। ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ ਸਕੂਲਾਂ ਤੇ ਕਾਲਜਾਂ ਦੇ ਕੈਂਪਸ ਅੰਬੈਸਡਰਾਂ ਨਾਲ ਰੂਬਰੂ ਹੁੰਦ‌ਿਆਂ ਕਿਹਾ ਕਿ ਜੋ ਵੀ ਵੋਟ ਬਣਾਉਣ ਲਈ ਯੋਗ ਹੈ ਤੇ ਹਾਲੇ ਤੱਕ ਜੇਕਰ ਉਸਨੇ ਵੋਟ ਨਹੀਂ ਬਣਾਈ ਹੈ ਤਾਂ ਉਹ ਆਨ ਲਾਈਨ ਜਾ ਫੇਰ ਆਫ ਲਾਈਨ ਵਿਧੀ ਰਾਹੀ ਆਪਣੀ ਵੋਟ ਜ਼ਰੂਰ ਬਣਾਵੇ। ਉਨ੍ਹਾਂ ਕੈਂਪਸ ਅੰਬੈਸਡਰਾਂ ਨੂੰ ਇਸ ਮੁਹਿੰਮ ਵਿੱਚ ਵੱਧ ਚੜਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਸਾਕਸ਼ੀ ਸਾਹਨੀ ਨੇ ਕੈਂਪਸ ਅੰਬੈਸਡਰਾਂ ਦੇ ਸਵਾਲ ਦੇ ਜਵਾਬ ਦਿੰਦਿਆਂ ਕਿਹਾ ਕਿ ਹੁਣ ਵੋਟ ਬਣਾਉਣ ਦੀ ਪ੍ਰਕਿਰਿਆ ਬਹੁਤ ਆਸਾਨ ਹੋ ਚੁੱਕੀ ਹੈ ਤੇ ਹੁਣ ਈ ਐਪਿਕ ਕਾਰਡ ਜੋ ਵੋਟਰ ਦੀ ਪਹਿਚਾਣ ਹੁੰਦਾ ਹੈ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕੈਂਪਸ ਅੰਬੈਸਡਰਾਂ ਵੱਲੋਂ ਜਾਗਰੂਕਤਾ ਮੁਹਿੰਮ ਵਿੱਚ ਵਧ ਚੜਕੇ ਹਿੱਸਾ ਲਿਆ ਜਾਵੇਗਾ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਫ਼ੋਟੋ ਵੋਟਰ ਸੂਚੀਆਂ ਦੀ ਸ਼ੁਰੂ ਹੋਈ ਸਰਸਰੀ ਸੁਧਾਈ ਦੇ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 27 ਅਕਤੂਬਰ 2023 ਤੋਂ ਮਿਤੀ: 09 ਦਸੰਬਰ 2023 ਤੱਕ ਆਮ ਜਨਤਾ ਪਾਸੋਂ ਫਾਰਮ ਨੰਬਰ 6, 7 ਅਤੇ 8 ਵਿੱਚ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣੇ ਹਨ ਅਤੇ ਮਿਤੀ 26 ਦਸੰਬਰ 2023 ਤੱਕ ਇਹਨਾਂ ਦਾਅਵੇ ਤੇ ਇਤਰਾਜ਼ਾਂ ਦਾ ਨਿਪਟਾਰਾ ਕਰਕੇ ਮਿਤੀ 05 ਜਨਵਰੀ 2024 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ ਕੀਤੀ ਜਾਣੀ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਮਿਤੀ 04 ਨਵੰਬਰ 2023 (ਸਨਿੱਚਰਵਾਰ), ਮਿਤੀ: 05 ਨਵੰਬਰ 2023 (ਐਤਵਾਰ) ਅਤੇ ਮਿਤੀ: 02 ਦਸੰਬਰ 2023 (ਸਨਿੱਚਰਵਾਰ), ਮਿਤੀ: 03 ਦਸੰਬਰ 2023 (ਐਤਵਾਰ)  ਨੂੰ ਸਮੂਹ ਪੋਲਿੰਗ ਬੂਥਾਂ ਤੇ ਸਪੈਸ਼ਲ ਕੈਂਪ ਲਗਾਏ ਜਾਣੇ ਹਨ, ਜਿੱਥੇ ਬੀ.ਐਲ.ਓਜ਼. ਵੱਲੋਂ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਆਪਣੇ ਪੋਲਿੰਗ ਬੂਥਾਂ ਤੇ ਬੈਠ ਕੇ ਆਮ ਜਨਤਾ/ ਬਿਨੈਕਾਰਾਂ ਪਾਸੋਂ ਫਾਰਮ. 6, 6ਬੀ, 7, 8 ਪ੍ਰਾਪਤ ਕੀਤੇ ਜਾਣੇ ਹਨ।

You May Also Like

More From Author

+ There are no comments

Add yours