ਪੰਜਾਬ ਦੀ ਡਿਜੀਟਲ ਹੋਈ ਵਿਧਾਨ ਸਭਾ ਦੇ ਉਦਘਾਟਨੀ ਸਮਾਗਮ ‘ਚ ਪਹੁੰਚੇ CM ਮਾਨ

1 min read

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਕਾਨਫਰੰਸ-ਕਮ-ਵਰਕਸ਼ਾਪ ਦੇ ਉਦਘਾਟਨ ਮੌਕੇ ਪਹੁੰਚੇ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਿਧਾਨ ਸਭਾ ‘ਚ ਕੀ ਬੋਲਿਆ ਜਾਂਦਾ, ਕਿਸ ਚੀਜ਼ ‘ਤੇ ਚਰਚਾ ਜਾਂ ਬਹਿਸ ਹੋ ਰਹੀ ਹੈ ਅਤੇ ਕਿਹੜੇ ਬਿੱਲ ਲਿਆਂਦੇ ਗਏ ਹਨ ਜਾਂ ਕਿਹੜਾ ਕਾਨੂੰਨ ਬਣਾਇਆ ਗਿਆ ਹੈ, ਇਸ ਦਾ ਪੂਰੀ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਹੈ। ਜਿਸ ਲਈ ਅਸੀਂ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਲਿਆ ਰਹੇ ਹਾਂ। ਉਨ੍ਹਾਂ ਕਿਹਾ ਇਹ ਵਿਧਾਨ ਸਭਾ ਬਹੁਤ ਹੀ ਇਤਿਹਾਸਕ ਰਹੇਗੀ।

ਭਗਵੰਤ ਮਾਨ ਨੇ ਕਿਹਾ ਕਿ ਵਿਧਾਨ ਸਭਾ ਨੂੰ ਡਿਜੀਟਲ ਕਰਨ ਲਈ ਦੇਸ਼ ਦਾ ਸਭ ਤੋਂ ਪਹਿਲਾਂ ਕੰਮ ਪੰਜਾਬ ਤੋਂ ਹੀ ਸ਼ੁਰੂ ਕਰਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾ ਨਵੇਂ ਪ੍ਰਾਜੈਕਟ ਨੂੰ ਸਭ ਤੋਂ ਜਲਦੀ ਲਾਗੂ ਕਰਦਾ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਕਾਨਫਰੰਸ-ਕਮ-ਵਰਕਸ਼ਾਪ ਵੀ ਇਸੇ ਲੜੀ ਦਾ ਹਿੱਸਾ ਬਣ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕ ਟੀ.ਵੀ ‘ਤੇ ਨਿਰਭਰ ਨਹੀਂ ਰਹਿਣਗੇ ਅਤੇ ਇਸ ਐਪਲੀਕੇਸ਼ਨ ਨਾਲ ਹਰ ਕੋਈ ਅਪਡੇਟ ਰਹੇਗਾ। ਉਨ੍ਹਾਂ ਕਿਹਾ ਕਿ ਅਸੀਂ ਪੇਪਰ ਲੈੱਸ ਬਜਟ ਵੀ ਪੇਸ਼ ਕੀਤਾ ਹੈ ਅਤੇ ਹੁਣ ਪੇਪਰ ਲੈੱਸ ਵਿਧਾਨ ਸਭਾ ਵੀ ਹੋਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਦਾ ਕਾਰੋਬਾਰ ਹੁਣ ਸਾਰਾ ਡਿਜੀਟਲ ਕੀਤਾ ਜਾਵੇਗਾ ਅਤੇ 117 ਮੈਂਬਰਾਂ ਦੀ ਟੀਮ ਵੀ ਡਿਜੀਟਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਐਪਲੀਕੇਸ਼ਨ ਜ਼ਰੀਏ ਤੁਸੀਂ ਆਪਣੇ ਸਵਾਲ ਦਾ ਜਵਾਬ ਕਿਤੇ ਵੀ ਬੈਠ ਕੇ ਲੈ ਸਕਦੇ ਹੋ ਅਤੇ ਮੰਤਰੀਆਂ ਤੋਂ ਸਵਾਲ ਪੁੱਛ ਕਰਦੇ ਹੋ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ‘ਚ ਜੋ ਵੀ ਕੰਮ ਹੋਣਗੇ ਉਹ ਡਿਜੀਟਲ ਹੋਣਗੇ ਅਤੇ ਆਪਣੀਆਂ ਸਕ੍ਰੀਨਾਂ ‘ਤੇ ਦੇਖ ਸਕੋਗੇ।

 ਉਨ੍ਹਾਂ ਕਿਹਾ ਜੋ ਪਹਿਲਾਂ ਵਿਧਾਨ ਸਭਾ ਹੁੰਦੀਆਂ ਸਨ, ਉਸ ਵਿਚ ਲੋਕ ਸੂਚਨਾ ਲੈਣ ਲਈ ਮੰਤਰੀ ਦਾ ਪੀ.ਏ ਜਾਂ ਕੋਈ ਹੋਰ ਬੰਦਾ ਲੱਭਦੇ ਸਨ । ਉਨ੍ਹਾਂ ਕਿਹਾ ਕਿ ਹੁਣ ਜੇਕਰ ਤੁਸੀਂ ਕਿਸੇ ਵੀ ਵਿਧਾਇਕ ਜਾਂ ਮੰਤਰੀ ਦਾ ਭਾਸ਼ਣ ਸੁਣਨਾ ਹੋਵੇਗਾ ਤਾਂ ਤੁਸੀਂ ਉਸ ਦਾ ਨਾਂ ਲਿਖ ਕੇ ਭਾਸ਼ਣ ਸੁਣ ਕਰਦੇ ਹੋ। ਇਸ ਤੋਂ ਇਲਾਵਾ  ਉਨ੍ਹਾਂ ਕਿਹਾ ਕਿ ਅਕਸਰ ਹੀ ਗੱਲ ਹੁੰਦੀ ਹੈ ਕਿ ਸਾਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ ਤੇ ਹੁਣ ਇਸ ਤੋਂ ਇਹ ਵੀ ਪਤਾ ਲੱਗ ਸਕੇਗਾ ਕਿ ਇਕ ਪਾਰਟੀ ਦੇ ਮੈਂਬਰ ਨੂੰ ਕਿੰਨਾ ਸਮਾਂ ਬੋਲਣ ਲਈ ਦਿੱਤਾ ਗਿਆ ਹੈ।

 ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਐਪਲੀਕੇਸ਼ਨ ‘ਚ ਕੋਈ ਚੀਜ਼ ਸਮਝ ਨਹੀਂ ਆਉਂਦੀ ਤਾਂ ਉਸ ਲਈ ਵੀ ਡਿਜੀਟਲ ਹੈਲਪ ਸੈਂਟਰ ਬਣਾਇਆ ਜਾਵੇਗਾ, ਜਿਸ ਤੋਂ ਤੁਸੀਂ ਹੈਲਪ ਲੈ ਸਕਦੇ ਹੋ। ਉਨ੍ਹਾਂ ਅੱਗੇ ਕਿਹਾ ਕਿਆਉਣ ਵਾਲੇ ਸਮੇਂ ‘ਚ ਜੇਕਰ ਕੁਝ ਵੀ ਅਪਡੇਟ ਕਰਨਾ ਹੋਵੇਗਾ ਤਾਂ ਸਾਡੇ ਪੱਖੋਂ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।  ਇਸ ਦੇ ਨਾਲ ਉਨ੍ਹਾਂ ਕਿਹਾ ਕਿ ਭਾਸ਼ਾ ‘ਚ ਕਿਸੇ ਵੀ ਤਰੀਕੇ ਦੀ ਤੰਗੀ ਨਹੀਂ ਆਵੇਗੀ। ਤੁਸੀਂ ਜਿਹੜੀ ਵੀ ਭਾਸ਼ਾ ‘ਚ ਸੁਣਨਾ ਚਾਹੁੰਦੇ ਹੋ ਉਹ ਸਹੂਲਤ ਵੀ ਐਪਲੀਕੇਸ਼ਨ ‘ਚ ਮਿਲੇਗੀ।

You May Also Like

More From Author

+ There are no comments

Add yours