69ਵੀਆਂ ਜ਼ਿਲ੍ਹਾ ਸਕੂਲ ਖੇਡਾਂ ‘ਚ ਜਿਮਨਾਸਟਿਕ ਦੇ ਮੁਕਾਬਲੇ ਕਰਵਾਏ ਗਏ

0 min read
ਪਟਿਆਲਾ 17 ਸਤੰਬਰ:
ਜ਼ਿਲ੍ਹਾ ਖੇਡ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਅਤੇ ਡਾ: ਰਵਿੰਦਰ ਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਬੰਧਕ ਸਕੱਤਰ ਡਾ: ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਤੇ  ਸਕੱਤਰ ਜ਼ਿਲ੍ਹਾ ਟੂਰਨਾਮੈਂਟ  ਚਰਨਜੀਤ ਸਿੰਘ  ਭੁੱਲਰ  ਦੇ ਤਾਲਮੇਲ ਨਾਲ  69ਵੀਆਂ ਜ਼ਿਲ੍ਹਾ  ਸਕੂਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ।
ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੋਲੋ ਗਰਾਊਂਡ ਦੇ ਜਿਮਨੇਜੀਅਮ ਹਾਲ ਵਿੱਚ  ਆਲ ਰਾਊਂਡ ਬੈਸਟ ਜਿਮਨਾਸਟ ਆਰਟਿਸਟਿਕ ਅੰਡਰ 14 ਲੜਕਿਆਂ ਦੇ ਮੁਕਾਬਲਿਆਂ ਵਿੱਚ ਬੀਰਕੁੰਵਰ ਨੇ ਪਹਿਲਾ, ਹਿਮਾਂਸ਼ੂ ਨੇ ਦੂਜਾ, ਰਿਸ਼ਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਲੜਕਿਆਂ ਦੇ ਮੁਕਾਬਲਿਆਂ ਵਿੱਚ  ਪਿਯੂਸ਼ ਨੇ ਪਹਿਲਾਂ, ਜਸਮੀਤ ਨੇ ਦੂਜਾ, ਮੈਦਾਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 19 ਲੜਕਿਆਂ ਦੇ ਮੁਕਾਬਲਿਆਂ ਵਿੱਚ ਆਯੂਸ਼ ਨੇ ਪਹਿਲਾਂ, ਪਾਰਥ ਨੇ ਦੂਸਰਾ  ਤੇ ਰੁਦਰ ਪ੍ਰਤਾਪ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ 14 ਲੜਕੀਆਂ ਦੇ ਆਰਟਿਸਟਿਕ ਮੁਕਾਬਲਿਆਂ ਵਿੱਚ ਪਰਾਚੀ ਨੇ ਪਹਿਲਾ, ਹਰਮਨਜੀਤ ਨੇ ਦੂਜਾ ਤੇ ਰੂਹੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਲੜਕੀਆਂ ਦੇ ਆਰਟਿਸਟਿਕ ਮੁਕਾਬਲਿਆਂ ਵਿੱਚ ਮਾਹੀ ਨੇ ਪਹਿਲਾ, ਪੂਜਾ ਨੇ ਦੂਜਾ,ਪ੍ਰਭਲੀਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ 14 ਰਿਦਮਿਕਸ ਲੜਕੀਆਂ ਦੇ ਮੁਕਾਬਲੇ ਵਿੱਚ  ਜੰਨਤ ਨੇ ਪਹਿਲਾ, ਹਰਗੁਨ ਨੇ ਦੂਜਾ ਤੇ ਨਵਰੀਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਅੰਡਰ 17 ਰਿਧਮਿਕਸ ਲੜਕੀਆਂ ਦੇ ਮੁਕਾਬਲੇ ਵਿੱਚ ਇਸ਼ਰਤ ਨੇ ਪਹਿਲਾਂ,ਇਬਾਦਤ ਨੇ ਦੂਜਾ  ਤੇ ਸਮਰੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 19 ਲੜਕੀਆਂ ਦੇ ਰਿਧਮਿਕਸ ਮੁਕਾਬਲਿਆਂ ਵਿੱਚ ਮਾਨਿਆਂ ਨੇ ਪਹਿਲਾ,ਇਸ਼ਲੀਨ ਨੇ ਦੂਜਾ ਏਕਮਪ੍ਰੀਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ ਦਲਜੀਤ ਸਿੰਘ ਨੇ ਪੋਲੋ ਗਰਾਊਂਡ ਜਿਮਨੇਜੀਅਮ ਹਾਲ ਵਿੱਚ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਤੇ ਕਨਵੀਨਰ ਦਮਨਜੀਤ ਕੌਰ ਪ੍ਰਿੰਸੀਪਲ ਪੰਜੋਲਾ,ਰੇਨੂੰ ਕੌਸ਼ਲ, ਜੈਤਸ਼ਾਹੁਦੀਪ ਸਿੰਘ ਗਰੇਵਾਲ, ਗੰਗਾ ਰਾਣੀ,ਬਲਜੀਤ ਕੌਰ, ਗੁਰਮੀਤ ਕੌਰ ਕੋਚ, ਬਲਜੀਤ ਸਿੰਘ ਕੋਚ,ਸੰਗੀਤਾ ਰਾਣੀ ਕੋਚ , ਕਪਿਲ ਕੋਚ ,ਅਨੀਤਾ,ਲਖਵੀਰ ਸਿੰਘ ਕੋਚ,ਵਰਿੰਦਰ ਸਿੰਘ, ਗੁਰਪਿਆਰ ਸਿੰਘ, ਰਾਜਿੰਦਰ ਸਿੰਘ ਚਾਨੀ, ਗੁਰਪ੍ਰੀਤ ਸਿੰਘ ਤੇ ਜਸਵਿੰਦਰ ਸਿੰਘ ਹਾਜ਼ਰ ਸਨ।

You May Also Like

More From Author

+ There are no comments

Add yours