ਰਾਜਪੁਰਾ, ਸਮਾਣਾ ਅਤੇ ਨਾਭਾ ਵਿੱਚ ਵੀ ਜੁਡੀਸ਼ੀਅਲ ਅਧਿਕਾਰੀਆਂ ਵੱਲੋਂ ਲਗਾਏ ਗਏ ਬੂਟੇ

1 min read

ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ , ਮੋਹਾਲੀ ਵੱਲੋਂ ਬੂਟੇ  ਲਗਾਉਣ  ਦੀ ਮੁਹਿੰਮ “ਹਰ ਕੋਈ-ਇੱਕ ਦਰਖਤ” ਪੰਜਾਬ ਰਾਜ ਵਿੱਚ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਜਿਲ੍ਹਾ ਅਤੇ ਸੈਸ਼ਨਜ਼ ਜਜ ਕਮ ਚੈਅਰਮੈਨ  ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਰੁਪਿੰਦਰਜੀਤ ਚਾਹਲ ਦੇ ਯੋਗ ਮਾਰਗਦਰਸ਼ਨ ਅਤੇ ਨਿਗਰਾਨੀ ਹੇਠ,  ਬੂਟੇ  ਲਗਾਉਣ ਦੀ ਮੁਹਿੰਮ “ਹਰ ਕੋਈ-ਇੱਕ ਦਰਖਤ”  05 ਜੂਨ ਨੂੰ ਜਿਲ੍ਹਾ ਪਟਿਆਲਾ ਵਿੱਚ ਸ਼ੁਰੂ ਕੀਤੀ ਗਈ। ਇਸ ਮੌਕੇ  ਬੂਟੇ  ਲਗਾਉਣ ਦੀ ਸ਼ੁਰੂਆਤ ਜਿਲ੍ਹਾ ਅਤੇ ਸੈਸ਼ਨਜ਼ ਜਜ ਕਮ ਚੈਅਰਮੈਨ  ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਰੁਪਿੰਦਰਜੀਤ ਚਾਹਲ  ਨੇ ਕੀਤੀ । ਇਸ ਮੌਕੇ ਹੋਰ  ਜੁਡੀਸ਼ੀਅਲ ਅਧਿਕਾਰੀਆਂ  ਨੇ ਵੀ ਬੂਟੇ  ਲਗਾਉਣ ਦੀ  ਮੁਹਿੰਮ ਵਿੱਚ ਹਿੱਸਾ ਲਿਆ ।  ਰਾਜਪੁਰਾ, ਸਮਾਣਾ ਅਤੇ ਨਾਭਾ ਵਿੱਚ ਜੁਡੀਸ਼ੀਅਲ ਅਧਿਕਾਰੀਆਂ ਅਤੇ ਜੁਡੀਸ਼ੀਅਲ ਵਿਭਾਗ ਦੇ ਸਟਾਫ਼ ਨੇ ਬੂਟੇ ਲਗਾਏ।
ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ,  ਪਟਿਆਲਾ ,ਜੰਗਲਾਤ ਵਿਭਾਗ ਅਤੇ ਗੈਰ-ਸਰਕਾਰੀ ਸੰਸਥਾ, ਪੰਜਾਬ ਈਕੋ-ਫਰੈਂਡਲੀ  ਐਸੋਸਏਸ਼ਨ (ਰਜਿਸਟਰਡ) (PEFA) ਦੀ  ਇਕ ਸਾਂਝੀ ਕੋਸ਼ਿਸ਼ ਨਾਲ ਵੱਖ-ਵੱਖ ਬੂਟੇ ਲਗਾਏ ਗਏ। ਇਸ ਮੌਕੇ ਜਿਲ੍ਹਾ ਅਤੇ ਸੈਸ਼ਨਜ਼ ਜਜ ਕਮ ਚੈਅਰਮੈਨ  ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਰੁਪਿੰਦਰਜੀਤ ਚਾਹਲ, . ਨੇ ਵੱਧ ਤੋਂ ਵੱਧ ਦਰੱਖਤ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦੀ ਲੋੜ ਤੇ ਜ਼ੋਰ ਦਿੱਤਾ, ਤਾਂ ਜੋ ਅਸੀਂ  ਭਵਿੱਖ ਦੀ ਪੀੜ੍ਹੀ ਲਈ ਇੱਕ ਹਰਾ ਭਰਿਆ ਵਾਤਾਵਰਣ ਬਣਾਈਏ ਅਤੇ ਸਾਫ਼ ਵਾਤਾਵਰਣ ਦਾ ਆਨੰਦ ਲੈ ਸਕੀਏ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗਲੋਬਲ ਵਾਰੀਮਿੰਗ ਅਤੇ ਵਾਤਾਵਰਣੀ ਪ੍ਰਦੂਸ਼ਣ ਵਰਗੀਆਂ  ਚੁਣੌਤੀਆਂ ਨੂੰ ਵੱਧ ਤੋਂ ਵੱਧ ਦਰਖਤ ਲਗਾ ਕੇ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਹੱਲ ਕੀਤਾ ਜਾ ਸਕਦਾ ਹੈ।
ਇਸ ਮੌਕੇ ਸੱਕਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ , ਪਟਿਆਲਾ ਅਮਨਦੀਪ ਕੰਬੋਜ , ਨੇ ਦੱਸਿਆ ਕਿ ਵਾਤਾਵਰਣ ਸੁਰੱਖਿਆ ਸੰਬੰਧੀ ਕਾਨੂੰਨਾਂ, ਮੁਫਤ ਕਾਨੂੰਨੀ ਸੇਵਾਵਾਂ; NALSA ਹੈਲਪਲਾਈਨ ਨੰਬਰ 15100, ਸਥਾਈ ਲੋਕ ਅਦਾਲਤ (ਜਨਤਕ  ਸੇਵਾਵਾਂ) ਅਤੇ ਲੋਕ ਅਦਾਲਤਾਂ ਦੇ ਫਾਇਦਿਆਂ  ਬਾਰੇ ਜਨਤਾ ਨੂੰ ਜਾਗਰੂਕ ਕਰਨ ਲਈ ਸੈਮੀਨਾਰ  ਵੀ ਆਯੋਜਿਤ ਕੀਤੇ ਜਾ ਰਹੇ ਹਨ।

You May Also Like

More From Author

+ There are no comments

Add yours