ਪਟਿਆਲਾ, 19 ਫਰਵਰੀ:
ਸ਼ੀਸ਼ ਮਹਿਲ ਪਟਿਆਲਾ ਵਿਖੇ ਮੇਲਾ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨੁਪ੍ਰਿਤਾ ਜੌਹਲ ਦੀ ਅਗਵਾਈ ਵਿਚ ਆਯੋਜਿਤ ਸਰਸ ਮੇਲੇ ਦੌਰਾਨ ਸ਼ਾਹੀ ਗੱਭਰੂ ਸ਼ਾਹੀ ਮੁਟਿਆਰ ਅਤੇ ਸ਼ਾਹੀ ਪੱਗ ਬੰਨਣਾ ਦੇ ਮੁਕਾਬਲੇ ਕਰਵਾਏ ਗਏ। ਸਭਿਆਚਾਰਕ ਮੁਕਾਬਲਿਆਂ ਦੀ ਦੇਖਰੇਖ ਕਰ ਰਹੇ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਸ਼ਾਹੀ ਮੁਟਿਆਰ ਦਾ ਤਾਜ ਖੁਸ਼ਕਿਰਨਪ੍ਰੀਤ ਨੇ ਪ੍ਰਾਪਤ ਕੀਤਾ ਅਤੇ ਗੱਭਰੂਆਂ ਵਿੱਚੋਂ ਸੁਖਵੀਰ ਦੀ ਸਰਦਾਰੀ ਰਹੀ। ਇਸ ਮੁਕਾਬਲੇ ਦੌਰਾਨ ਜਸ਼ਨਪ੍ਰੀਤ ਸਿੰਘ ਨੂੰ ਖ਼ੂਬਸੂਰਤ ਪਰਫਾਰਮੈਂਸ ਅਤੇ ਅਰਮਾਨ ਨੇ ਵਧੀਆ ਡ੍ਰੈਸ ਦਾ ਖ਼ਿਤਾਬ ਜਿੱਤਿਆ। ਉੱਧਰ ਲੜਕੀਆਂ ਦੇ ਮੁਕਾਬਲੇ ਵਿੱਚ ਪ੍ਰਭਨੀਤ ਕੌਰ, ਅਸ਼ਮੀਨ ਕੌਰ ਅਤੇ ਰਮਨਦੀਪ ਕੌਰ ਨੂੰ ਇਹ ਖ਼ਿਤਾਬ ਹਾਸਲ ਹੋਏ। ਪੱਗ ਬੰਨਣਾ ਦੇ ਮੁਕਾਬਲੇ ਵਿਚ ਹਰਮੀਤ ਸਿੰਘ ਨੇ ਜੂਨੀਅਰ ਵਰਗ ਅਤੇ ਹਰਜੋਤ ਸਿੰਘ ਸੀਨੀਅਰ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਜਪਨੂਰ ਸਿੰਘ ਨੇ ਜੂਨੀਅਰ ਅਤੇ ਏਕਮਜੋਤ ਸਿੰਘ ਸੀਨੀਅਰ ਵਰਗ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ।
ਦੁਮਾਲਾ ਬੰਨਣ ਦੇ ਮੁਕਾਬਲੇ ਵਿਚ ਰਾਜਵੀਰ ਸਿੰਘ ਨੇ ਬਾਜ਼ੀ ਮਾਰੀ। ਲੋਕ ਨਾਚ ਮੁਕਾਬਲਿਆਂ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਭਾਨਰਾ ਅਤੇ ਸਕਾਲਰ ਵੈਲੀ ਸਕੂਲ ਅਤੇ ਗਿੱਧੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਅਤੇ ਸਰਕਾਰੀ ਸਕੂਲ ਨਿਊ ਪਾਵਰ ਹਾਊਸ ਨੇ ਪਹਿਲਾ ਸਥਾਨ ਹਾਸਲ ਕੀਤਾ। ਦੂਸਰੀ ਪੁਜ਼ੀਸ਼ਨ ਕ੍ਰਮਵਾਰ ਸੈਂਟ ਜੇਵੀਅਰ ਪਬਲਿਕ ਸਕੂਲ ਅਤੇ ਕੇਜੇ ਮਾਡਲ ਸਕੂਲ ਨੇ ਪ੍ਰਾਪਤ ਕੀਤਾ। ਬੈਸਟ ਡਾਂਸਰ ਦਾ ਖ਼ਿਤਾਬ ਹਰਸਿਮਰਨ ਕੌਰ ਨੇ ਪ੍ਰਾਪਤ ਕੀਤਾ ਜਿਸ ਨੂੰ ਐਨ ਆਰ ਆਈ ਸੰਦੀਪ ਧੰਜੂ ਨੇ ਪੰਜ ਹਜ਼ਾਰ ਰੁਪਏ ਦਾ ਸਨਮਾਨ ਦਿੱਤਾ। ਜੇਤੂਆਂ ਨੂੰ ਇਨਾਮ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ, ਰੂਪਵੰਤ ਕੌਰ ਅਤੇ ਰਣਜੀਤ ਕੌਰ ਬਾਲ ਸੁਰੱਖਿਆ ਅਫ਼ਸਰ ਵਿਭਾਗ ਨੇ ਤਕਸੀਮ ਕੀਤੇ।
ਸਰਸ ਮੇਲੇ ‘ਚ ਸੋਹਣੇ ਗੱਭਰੂ ਦਾ ਖ਼ਿਤਾਬ ਸੁਖਵੀਰ ਸਿੰਘ ਅਤੇ ਸੋਹਣੀ ਮੁਟਿਆਰ ਦਾ ਤਾਜ ਖੁਸ਼ਕਿਰਨਪ੍ਰੀਤ ਨੇ ਜਿੱਤਿਆ

+ There are no comments
Add yours