ਬਾਗਬਾਨੀ ਵਿਭਾਗ ਵੱਲੋਂ ਫੁੱਲਾਂ, ਫਲਾ, ਸਬਜ਼ੀਆਂ ਤੇ ਖੁੰਬਾਂ ਦੇ ਉਤਪਾਦਨ ਲਈ ਦਿੱਤੀ ਜਾਂਦੀ ਹੈ ਤਕਨੀਕੀ ਤੇ ਵਿੱਤੀ ਸਹਾਇਤਾ

1 min read

ਪਟਿਆਲਾ, 2 ਦਸੰਬਰ:
ਸੂਬੇ ਵਿੱਚ ਖੇਤੀ ਵਿਭਿੰਨਤਾ ਨੂੰ ਪ੍ਰਫੁਲਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ, ਇਸੇ ਲੜੀ ਤਹਿਤ ਬਾਗ਼ਬਾਨੀ ਵਿਭਾਗ ਪਟਿਆਲਾ ਵੱਲੋਂ ਫ਼ਸਲੀ ਵਿਭਿੰਨਤਾ ਤਹਿਤ ਫੁੱਲਾਂ, ਫਲਾ, ਸਬਜ਼ੀਆਂ ਅਤੇ ਖੁੰਬਾਂ ਆਦਿ ਦੇ ਉਤਪਾਦਨ ਵਿੱਚ ਤਕਨੀਕੀ ਅਤੇ ਵਿੱਤੀ ਸਹਾਇਤਾ ਉਪਲਬਧ ਕਰਵਾਈ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਬਾਗਬਾਨੀ ਸੰਦੀਪ ਗਰੇਵਾਲ ਨੇ ਦੱਸਿਆ ਕਿ ਕਣਕ, ਝੋਨੇ ਦੇ ਫ਼ਸਲੀ ਚੱਕਰ ਵਿਚੋਂ ਬਾਹਰ ਨਿਕਲ ਕੇ ਬਾਗ਼ਬਾਨੀ ਵੱਲ ਰੁਝਾਨ ਵਧਾਉਣ ਦੀ ਲੋੜ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਅਤੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਬਾਗ਼ਬਾਨੀ ਇੱਕ ਵਧੀਆ ਵਿਕਲਪ ਹੈ। ਉਨ੍ਹਾਂ ਦੱਸਿਆ ਕਿ ਬਾਗ਼ਬਾਨੀ ਮੰਤਰੀ ਪੰਜਾਬ ਸ਼੍ਰੀ ਮਹਿੰਦਰ ਭਗਤ ਅਤੇ ਡਾਇਰੈਕਟਰ ਬਾਗ਼ਬਾਨੀ ਪੰਜਾਬ ਸ਼੍ਰੀਮਤੀ ਸ਼ੈਲਿਦਰ ਕੌਰ (ਆਈ.ਐਫ.ਐਸ) ਦੀ ਅਗਵਾਈ ਹੇਠ ਪੰਜਾਬ ਵਿਚ ਬਾਗ਼ਬਾਨੀ ਕਿੱਤੇ ਨਾਲ ਜੁੜੇ ਕਿਸਾਨਾਂ ਨੂੰ ਆਰਥਿਕ ਲਾਭ ਦੇਣ ਹਿੱਤ ਕੌਮੀ ਬਾਗ਼ਬਾਨੀ ਮਿਸ਼ਨ ਅਧੀਨ ਵੱਖ ਵੱਖ ਮੱਦਾਂ ਅਧੀਨ ਵਿੱਤੀ ਸਹਾਇਤਾ ਉਪਲਬੱਧ ਕਰਵਾਈ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਬਾਗ਼ਬਾਨੀ ਵਿਭਾਗ ਵੱਲੋਂ ਕੌਮੀ ਬਾਗ਼ਬਾਨੀ ਮਿਸ਼ਨ ਅਧੀਨ ਨਵੇਂ ਬਾਗ ਲਗਾਉਣ ਉਪਰ 19 ਹਜ਼ਾਰ 200 ਰੁਪਏ ਪ੍ਰਤੀ ਹੈਕਟੇਅਰ (50‰), ਹਾਈਬ੍ਰਿਡ ਸਬਜ਼ੀਆਂ ਦੀ ਕਾਸ਼ਤ ਉਪਰ 40 ਹਜ਼ਾਰ ਰੁਪਏ ਪ੍ਰਤੀ ਦੋ ਹੈਕਟੇਅਰ (40 ਪ੍ਰਤੀਸ਼ਤ), ਫੁੱਲਾਂ ਦੀ ਕਾਸ਼ਤ ਉਪਰ 16 ਹਜ਼ਾਰ ਪ੍ਰਤੀ ਹੈਕਟੇਅਰ (40 ਪ੍ਰਤੀਸ਼ਤ) , ਸੁਰੱਖਿਅਤ ਖੇਤੀ ਅਧੀਨ ਪੋਲੀ ਹਾਊਸ ਉਪਰ 1688000 ਰੁਪਏ ਪ੍ਰਤੀ 4000 ਵਰਗ ਮੀਟਰ (50 ਪ੍ਰਤੀਸ਼ਤ) ਅਤੇ ਸ਼ੈਡ ਨੈਟ ਹਾਊਸ 1420000 ਰੁਪਏ ਪ੍ਰਤੀ 4000 ਵਰਗ ਮੀਟਰ (50ਪ੍ਰਤੀਸ਼ਤ), ਵਰਮੀ ਕੰਪਸੋਟ 50000 ਰੁਪਏ (40ਪ੍ਰਤੀਸ਼ਤ), ਸ਼ਹਿਦ ਮੱਖੀ ਪਾਲਣ ਉਪਰ 1600/-ਰੁਪਏ ਪ੍ਰਤੀ ਬਕਸਾ (40 ਪ੍ਰਤੀਸ਼ਤ), ਸ਼ਹਿਦ ਕੱਢਣ ਵਾਲੀ ਮਸ਼ੀਨ ਉਪਰ 8000 ਰੁਪਏ (40 ਪ੍ਰਤੀਸ਼ਤ), ਖੁੰਬਾਂ ਦੀ ਕਾਸ਼ਤ ਅਧੀਨ ਪ੍ਰੋਡਕਸ਼ਨ ਯੂਨਿਟ 800000 ਰੁ. (40 ਪ੍ਰਤੀਸ਼ਤ) ਅਤੇ ਕੰਪੋਸਟ ਯੂਨਿਟ ਉਪਰ 800000 ਰੁਪਏ (40 ਪ੍ਰਤੀਸ਼ਤ) ਤਹਿਤ ਉਪਦਾਨ ਦੀ ਵਿਵਸਥਾ ਹੈ। ਇਸ ਤੋਂ ਇਲਾਵਾ ਮਸ਼ੀਨਰੀ ਅਧੀਨ 20 ਐਚ.ਪੀ. ਟਰੈਕਟਰ 75000 ਰੁਪਏ (25 ਪ੍ਰਤੀਸ਼ਤ) ਪਾਵਰ ਟਿੱਲ 8 ਐਪ.ਪੀ ਤੋਂ ਵੱਧ ਉਪਰ 75000 ਰੁਪਏ (40 ਪ੍ਰਤੀਸ਼ਤ) ਟਰੈਕਟਰ ਮਾਉਂਟਡ ਸਪਰੇਅ ਪੰਪ ਉਪਰ 50000 (40 ਪ੍ਰਤੀਸ਼ਤ), ਨੈਪ ਸੈਕ ਸਪਰੇਅ ਪੰਪ ਉਪਰ 8000 ਰੁਪਏ (40 ਪ੍ਰਤੀਸ਼ਤ), ਕੋਲਡ ਸਟੋਰ (ਟਾਈਪ-2) ਉਪਰ 35 ਪ੍ਰਤੀਸ਼ਤ ਸਬਸਿਡੀ ਅਤੇ ਰਾਈਪਨਿੰਗ ਚੈਂਬਰ ਉਪਰ 35 ਪ੍ਰਤੀਸ਼ਤ, ਲੋਅ ਕਾਸਟ ਪਿਆਜ਼ ਸਟੋਰੇਜ ਲਈ 87500 ਰੁਪਏ ਪ੍ਰਤੀ (50 ਪ੍ਰਤੀਸ਼ਤ) ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ।

You May Also Like

More From Author

+ There are no comments

Add yours