ਪੁਲਿਸ ਦੇ ਸ਼ਹੀਦ ਜਵਾਨਾਂ ਦੀ ਯਾਦ ਵਿੱਚ ਖ਼ੂਨਦਾਨ ਕੈਂਪ ਲਗਾਕੇ ਸ਼ਰਧਾਂਜਲੀ ਭੇਟ ਕਰਨਾ ਸ਼ਲਾਘਾਯੋਗ ਉਪਰਾਲਾ-ਡੀ ਆਈ ਜੀ ਮਨਦੀਪ ਸਿੰਘ ਸਿੱਧੂ

0 min read
ਪਟਿਆਲਾ, 21 ਅਕਤੂਬਰ:
ਪਟਿਆਲਾ ਪੁਲਿਸ ਵੱਲੋਂ ਐਸ.ਐਸ.ਪੀ. ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਸਾਂਝ ਕੇਂਦਰ, ਸਮਾਜ ਸੇਵੀ ਸੰਸਥਾਵਾਂ ਯੂਥ ਫੈਡਰੇਸ਼ਨ ਆਫ ਇੰਡੀਆ ਅਤੇ ਪਾਵਰ ਹਾਊਸ ਯੂਥ ਕਲੱਬ ਦੇ ਸਹਿਯੋਗ ਨਾਲ ਪੁਲਿਸ ਸ਼ਹੀਦੀ ਦਿਵਸ ਮੌਕੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਖੂਨਦਾਨ ਕੈਂਪ ਪੁਲਿਸ ਲਾਈਨ ਵਿਖੇ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਡੀ ਆਈ ਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਆਪਣੇ ਸ਼ਹੀਦਾਂ ਨੂੰ ਖ਼ੂਨਦਾਨ ਕਰਕੇ ਯਾਦ ਕਰਨਾ ਸ਼ਲਾਘਾਯੋਗ ਉਪਰਾਲਾ ਹੈ।
ਡੀ.ਆਈ.ਜੀ. ਨੇ ਕਿਹਾ ਕਿ ਸੰਸਾਰ ਦੇ ਕਿਸੇ ਵੀ ਵਿਗਿਆਨੀ ਵਲੋਂ ਖੂਨਦਾਨ ਦਾ ਬਦਲ ਨਹੀਂ ਲੱਭਿਆ ਜਾ ਸਕਿਆ ਇਹ ਸਿਰਫ ਇਨਸਾਨੀ ਸਰੀਰ ਵਿੱਚ ਹੀ ਬਣਦਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇਂ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਵਲੋਂ ਪੀ ਆਰ ਓ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਬਲੱਡ ਇੱਕਤਰ ਕੀਤਾ ਗਿਆ।
ਇਸ ਖ਼ੂਨਦਾਨ ਦਾ ਉਦਘਾਟਨ ਐਸ ਐਸ ਪੀ ਡਾ. ਨਾਨਕ ਸਿੰਘ ਨੇ ਕੀਤਾ, ਪ੍ਰਧਾਨਗੀ ਐਸ ਪੀ ਹੈਡਕੁਆਰਟਰ ਹਰਵੰਤ ਕੋਰ ਅਤੇ ਏ.ਐਸ.ਪੀ ਵੈਭਵ ਚੌਧਰੀ ਨੇ ਕੀਤੀ, ਵਿਸ਼ੇਸ਼ ਤੌਰ ਉਤੇ ਮੈਡੀਕਲ ਅਫ਼ਸਰ ਇੰਚਾਰਜ ਪੁਲਿਸ ਹਸਪਤਾਲ ਡਾ. ਗੁਰਲੀਨ ਸਿੰਘ ਰੰਧਾਵਾ, ਐਸ ਪੀ ਰਾਜੇਸ਼ ਛਿੱਬਰ, ਐਸ ਪੀ ਯੁਗੇਸ਼ ਸ਼ਰਮਾ, ਐਸ ਪੀ ਗੁਰਦੇਵ ਧਾਲੀਵਾਲ, ਐਸ ਪੀ ਜਸਬੀਰ ਸਿੰਘ, ਡੀ ਐਸ ਪੀ ਟ੍ਰੈਫਿਕ ਅੱਛਰੂ ਰਾਮ ਸ਼ਰਮਾ, ਡੀ ਐਸ ਪੀ ਸਿਟੀ 2 ਮਨੋਜ ਗੋਰਸੀ, ਡੀ ਐਸ ਪੀ ਹੈਡਕੁਆਰਟਰ ਨੇਹਾ ਅਗਰਵਾਲ, ਡੀ ਐਸ ਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ, ਸੁਖਜਿੰਦਰ ਸਿੰਘ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ, ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ, ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ, ਐਸਆਈ ਸੁਖਜਿੰਦਰ ਸਿੰਘ, ਏਐਸ ਆਈ ਭੁਪਿੰਦਰ ਸਿੰਘ ਇੰਚਾਰਜ ਸਾਂਝ ਕੇਂਦਰ ਸਦਰ ਪਟਿਆਲਾ ਵੀ ਮੌਜੂਦ ਸਨ।
ਇਸ ਮੌਕੇ ਰੁਦਰਪ੍ਰਤਾਪ ਸਿੰਘ ਪ੍ਰਧਾਨ ਯੁਵਕ ਸੇਵਾਵਾਂ ਕਲੱਬ ਦੀਪ ਨਗਰ, ਸਾਬਕਾ ਐਸ ਪੀ ਸੁਖਦੇਵ ਸਿੰਘ ਵਿਰਕ, ਸਾਬਕਾ ਐਸ ਪੀ ਮਨਜੀਤ ਬਰਾੜ, ਐਸ ਆਈ ਭਗਵਾਨ ਸਿੰਘ ਲਾਡੀ ਪਹੇੜੀ ਇੰਚਾਰਜ ਸਿਟੀ ਟ੍ਰੈਫਿਕ ਪਟਿਆਲਾ, ਲੈਫਟੀਨੈਂਟ ਜਗਦੀਪ ਸਿੰਘ ਜੋਸ਼ੀ ਇੰਦਰਜੀਤ ਸਿੰਘ ਰਾਮਗੜ੍ਹ, ਐਸ ਆਈ ਗੁਰਮੀਤ ਸਿੰਘ ਐਸ ਐਚ ਓ ਥਾਣਾ ਸ਼ਤਰਾਣਾ, ਇੰਸਪੈਕਟਰ ਗੁਰਪ੍ਰੀਤ ਸਿੰਘ ਸਮਰਾਓ ਐਸ ਐਚ ਓ ਥਾਣਾ ਅਰਬਨ ਅਸਟੇਟ, ਐਸ ਆਈ ਅਵਤਾਰ ਸਿੰਘ ਐਸ ਐਚ ਓ ਥਾਣਾ ਸਦਰ ਸਮਾਣਾ, ਇੰਸਪੈਕਟਰ ਸ਼ਮਸ਼ੇਰ ਸਿੰਘ ਐਸ ਐਚ ਓ ਥਾਣਾ ਘੱਗਾ ਨੇ ਭਰਪੂਰ ਸਹਿਯੋਗ ਦਿੱਤਾ।

You May Also Like

More From Author

+ There are no comments

Add yours