ਸ਼ਿਖਾ ਨਹਿਰਾ ਨੇ ਡਿਪਟੀ ਡਾਇਰੈਕਟਰ ਲੋਕ ਸੰਪਰਕ ਪਟਿਆਲਾ ਵਜੋਂ ਅਹੁਦਾ ਸੰਭਾਲਿਆ

1 min read

ਪਟਿਆਲਾ,14 ਅਕਤੂਬਰ:

ਸ਼ਿਖਾ ਨਹਿਰਾ,ਡਿਪਟੀ ਡਾਇਰੈਕਟਰ,ਲੋਕ ਸੰਪਰਕ ਵਿਭਾਗ ਪੰਜਾਬ ਨੇ
ਪਟਿਆਲਾ ਵਿਖੇ ਡਿਪਟੀ ਡਾਇਰੈਕਟਰ ਪਟਿਆਲਾ ਵਜੋਂ ਅਹੁਦਾ ਸੰਭਾਲ ਲਿਆ ਹੈ । ਸ਼ਿਖਾ
ਨਹਿਰਾ ਵਿਭਾਗ ਵੱਲੋਂ ਹਾਲ ਹੀ ਵਿੱਚ ਬਣਾਏ ਗਏ ਇਸ ਡਵੀਜ਼ਨਲ ਅਹੁਦੇ ਨੂੰ ਸੰਭਾਲਣ ਵਾਲੇ
ਪਹਿਲੇ ਮਹਿਲਾ ਅਧਿਕਾਰੀ ਬਣ ਗਏ ਹਨ ।
ਸ਼ਿਖਾ ਨਹਿਰਾ ਲੋਕ ਸੰਪਰਕ ਵਿਭਾਗ ਵਿੱਚ 33 ਸਾਲਾਂ ਤੋਂ ਇੱਕ ਸ਼ਾਨਦਾਰ ਭੂਮਿਕਾ
ਨਿਭਾ ਰਹੇ ਹਨ । ਇਸ ਤੋਂ ਪਹਿਲਾਂ ਉਹਨਾਂ ਨੇ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਜੋਂ
ਬਠਿੰਡਾ ਵਿੱਚ ਵੀ ਕੰਮ ਕੀਤਾ ਸੀ।
ਸ਼ਿਖਾ ਨਹਿਰਾ ਨੇ ਆਪਣਾ ਕੈਰੀਅਰ ਇੱਕ ਸਹਾਇਕ ਲੋਕ ਸੰਪਰਕ ਅਧਿਕਾਰੀ
(ਏ.ਪੀ.ਆਰ.ਓ.) ਦੇ ਤੌਰ ’ਤੇ ਸ਼ੁਰੂ ਕੀਤਾ। ਆਪਣੀ ਸਰਵਿਸ ਦੌਰਾਨ ਉਹਨਾਂ ਨੇ ਵਿਭਾਗ ਵਿੱਚ ਪੰਜਾਬ
ਦੇ ਮਾਨਯੋਗ ਰਾਜਪਾਲ, ਉਪ ਮੁੱਖ ਮੰਤਰੀ, ਕੈਬਨਿਟ ਮੰਤਰੀਆਂ, ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ
ਜਸਟਿਸ ਅਤੇ ਮੁੱਖ ਚੋਣ ਅਧਿਕਾਰੀ ,12 ਮੁੱਖ ਸਕੱਤਰਾਂ ਸਮੇਤ ਵੱਖ-ਵੱਖ ਭੂਮਿਕਾਵਾਂ ਵਿੱਚ ਵਿਲੱਖਣਤਾ
ਨਾਲ ਕੰਮ ਕੀਤਾ ਹੈ।
ਉਹਨਾਂ ਨੇ ਕਈ ਸਾਲਾਂ ਤੱਕ ਸਰਕਾਰੀ ਪ੍ਰਕਾਸ਼ਨ ‘ਐਡਵਾਂਸ’ ਦੇ ਸੰਪਾਦਕ ਵਜੋਂ ਵੀ ਅਹਿਮ
ਭੂਮਿਕਾ ਨਿਭਾਈ । ਇਹਨਾਂ ਅਹੁਾਦਿਆਂ ਤੋਂ ਇਲਾਵਾ ਉਹਨਾਂ ਨੇ ਵਿਭਾਗ ਦੇ ਸੋਸ਼ਲ ਮੀਡੀਆ,
ਇਲੈਕਟ੍ਰਾਨਿਕ ਮੀਡੀਆ ਅਤੇ ਪਨਮੀਡੀਆ ਸੈਕਸ਼ਨਾਂ ਨੂੰ ਵੀ ਸੰਭਾਲਿਆ। ਉਹਨਾਂ ਦੇ ਤਜ਼ਰਬੇ ਅਤੇ ਕੰਮ
ਕਾਜ ਪ੍ਰਤੀ ਵਚਨਬੱਧਤਾ ਨੇ ਵਿਭਾਗ ਅਤੇ ਵੱਖ-ਵੱਖ ਸਰਕਾਰੀ ਖੇਤਰਾਂ ਵਿੱਚ ਇੱਕ ਸ਼ਾਨਦਾਰ ਨਾਮਣਾ
ਖੱਟਿਆ ਹੈ।
ਅਹੁਦਾ ਸੰਭਾਲਣ ਉਪਰੰਤ ਸ਼ਿਖਾ ਨਹਿਰਾ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪਣ ਅਤੇ
ਪਟਿਆਲਾ ਵਿਖੇ ਸੇਵਾ ਕਰਨ ਦਾ ਮੌਕਾ ਦੇਣ ਲਈ ਸਰਕਾਰ ਦਾ ਖਾਸ ਕਰਕੇ ਸਕੱਤਰ ਲੋਕ
ਸੰਪਰਕ ਵਿਭਾਗ ਸ੍ਰ: ਮਾਲਵਿੰਦਰ ਸਿੰਘ ਜੱਗੀ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹ ਜੋਸ਼
ਅਤੇ ਵਚਨਬੱਧਤਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦਾ ਵਾਅਦਾ ਕਰਦੇ ਹੋਏ
ਜਨਤਾ ਦੀ ਸੇਵਾ ਕਰਨ ਅਤੇ ਜਨਤਕ ਸਬੰਧਾਂ ਵਿੱਚ ਆਪਣੀ ਉੱਤਮਤਾ ਦੀ ਵਿਰਾਸਤ ਨੂੰ
ਜਾਰੀ ਰੱਖਣ ਦੀ ਉਮੀਦ ਰੱਖਦੇ ਹਨ ।
ਉਹਨਾਂ ਦੀ ਨਿਯੁਕਤੀ ਵਿਭਾਗ ਦੇ ਨਾਲ-ਨਾਲ ਪਟਿਆਲਾ ਜ਼ਿਲ੍ਹੇ ਵਿੱਚ ਸੀਨੀਅਰ
ਅਹੁਦਿਆਂ ’ਤੇ ਮਹਿਲਾ ਪ੍ਰਤੀਨਿਧਤਾ ਲਈ ਇੱਕ ਮਹੱਤਵਪੂਰਨ ਕਦਮ ਦੀ ਨਿਸ਼ਾਨਦੇਹੀ
ਕਰਦੀ ਹੈ। ਪਟਿਆਲਾ ਦੀ ਟੀਮ ਉਹਨਾਂ ਦੀ ਗਤੀਸ਼ੀਲ ਅਗਵਾਈ ਦੀ ਉਡੀਕ ਕਰ ਰਹੀ
ਹੈ।

You May Also Like

More From Author

+ There are no comments

Add yours