ਸਰਕਾਰੀ ਕਾਲਜ ਲੜਕੀਆਂ,ਪਟਿਆਲਾ ਵਿਖੇ ਡਾਂਸ ਵਿਭਾਗ ਵੱਲੋਂ ਪ੍ਰਤਿਭਾ ਖੋਜ ਮੁਕਾਬਲਿਆਂ ਦਾ ਆਯੋਜਨ

1 min read

ਡਾ. ਜਗਮੋਹਨ ਸ਼ਰਮਾ – ਸਰਕਾਰੀ ਕਾਲਜ ਲੜਕੀਆਂ, ਪਟਿਆਲਾ ਵਿਖੇ ਪ੍ਰਿੰਸੀਪਲ ਰੇਨੂ ਦੀ ਯੋਗ ਅਗਵਾਈ ਹੇਠ ਡਾਂਸ ਵਿਭਾਗ ਵੱਲੋਂ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਲਗਭਗ 50 ਵਿਦਿਆਰਥਣਾਂ ਨੇ ਵੱਧ ਚੜ ਕੇ ਹਿੱਸਾ ਲਿਆ। ਇਹਨਾਂ ਮੁਕਾਬਲਿਆਂ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦੇ ਹੋਏ ਪ੍ਰਿੰਸੀਪਲ ਪ੍ਰੋ਼. ਰੇਨੂ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿੱਚ ਛੁਪੀ ਹੋਈ ਕਲਾ ਨੂੰ ਉਜਾਗਰ ਕਰਨ ਅਤੇ ਪਰਸਨੈਲਿਟੀ ਡਿਵੈਲਪਮੈਂਟ ਵਿੱਚ ਸਹਾਇਕ ਹੁੰਦੇ ਹਨ।

ਡਾਂਸ ਵਿਭਾਗ ਦੇ ਮੁਖੀ ਡਾ. ਪੁਸ਼ਪਿੰਦਰ ਨੇ ਦੱਸਿਆ ਕੀ ਸਰਕਾਰੀ ਕਾਲਜ ਲੜਕੀਆਂ ਦਾ ਡਾਂਸ ਵਿਭਾਗ ਪੰਜਾਬ, ਹਰਿਆਣਾ ਅਤੇ ਹਿਮਾਚਲ ਦਾ ਪਹਿਲਾ ਵਿਭਾਗ ਹੈ ਜਿੱਥੋਂ ਕਿ ਪੋਸਟ ਗ੍ਰੈਜੂਏਸ਼ਨ ਕਰਕੇ ਵਿਦਿਆਰਥਣਾਂ ਅਨੇਕਾਂ ਕਾਲਜਾਂ, ਯੂਨੀਵਰਸਿਟੀਆਂ ਵਿੱਚ ਬਤੌਰ ਪ੍ਰੋਫੈਸਰ ਸੇਵਾ ਨਿਭਾ ਰਹੀਆਂ ਹਨ। ਇਸ ਮੌਕੇ ਵਿਦਿਆਰਥਣਾਂ ਨੇ ਸ਼ਾਸਤਰੀ ਨਿਰਤ ਤੋਂ ਇਲਾਵਾ ਹਰਿਆਣਵੀ, ਰਾਜਸਥਾਨੀ, ਪੰਜਾਬ, ਨੇਪਾਲ ਆਦਿ ਰਾਜਾਂ ਦੇ ਲੋਕ ਨਿਰਤ ਪੇਸ਼ ਕਰਕੇ ਹਾਲ ਦੇ ਵਿੱਚ ਮੌਜੂਦ ਸ਼ਰੂਤਿਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ।

ਵੱਖ ਵੱਖ ਡਾਂਸ ਮੁਕਾਬਲਿਆਂ ਵਿੱਚ ਊਸ਼ਾ ਥਾਪਾ, ਦੀਕਸ਼ਾ ਅਤੇ ਵੀਨਾ ਨੇ ਪਹਿਲਾ ਸਥਾਨ, ਰੀਨਾ ਅਤੇ ਲਵਦੀਪ ਨੇ ਦੂਸਰਾ ਸਥਾਨ, ਅਕਸ਼ਿਤਾ, ਭਾਵਿਕਾ ਅਤੇ ਸੁਮਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਹਨਾਂ ਜੇਤੂ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਰੇਨੂ ਨੇ ਆਪਣੇ ਕਰ ਕਮਲਾਂ ਨਾਲ ਇਨਾਮ ਤਕਸੀਮ ਕੀਤੇ। ਇਸ ਮੌਕੇ ਡਾਂਸ ਵਿਭਾਗ ਦੇ ਡਾ.ਕੁਲਵਿੰਦਰ, ਡਾ.ਸੀਮਾ ਸ਼ਰਮਾ, ਪ੍ਰੋ. ਜੈਸ਼ਮੀਨ ਤੋਂ ਇਲਾਵਾ ਪ੍ਰੋ.ਸੋਨੀਆ, ਪ੍ਰੋ. ਸੰਦੀਪ ਕੁਮਾਰ, ਸਮੂਹ ਸਟਾਫ ਮੈਂਬਰ ਅਤੇ ਭਾਰੀ ਗਿਣਤੀ ਵਿੱਚ ਵਿਦਿਆਰਥਣਾਂ ਮੌਜੂਦ ਰਹੀਆਂ।

You May Also Like

More From Author

+ There are no comments

Add yours