ਦੂਜੇ ਦਿਨ ਟੂਰਨਾਮੈਂਟ ਵਿੱਚ ਗੁਰਲਾਲ ਘਨੌਰ ਅਤੇ ਡਿਪਟੀ ਡਾਇਰੈਕਟਰ ਸੁਨੀਲ ਭਾਰਦਵਾਜ ਅਤੇ ਹੋਰ ਮਹਿਮਾਨਾਂ ਨੇ ਨੌਜਵਾਨ ਖਿਡਾਰੀਆਂ ਦਾ ਹੌਸਲਾ ਵਧਾਇਆ
ਖੇਡਾਂ ਨੌਜਵਾਨਾਂ ਨੂੰ ਸਿਹਤਮੰਦ ਬਣਾਉਂਦੀਆਂ ਹਨ ਅਤੇ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ – ਗੁਰਲਾਲ ਘਨੌਰ ਵਿਧਾਇਕ
ਪੰਜਾਬ ਨੇ ਜੰਮੂ ਅਤੇ ਕਸ਼ਮੀਰ ਨੂੰ 79-34 ਅੰਕਾਂ ਨਾਲ ਹਰਾਇਆ
ਪਟਿਆਲਾ, 7 ਜਨਵਰੀ:
ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਰਹਿਨੁਮਾਈ ਅਤੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੀ ਅਗਵਾਈ ਹੇਠ ਪਟਿਆਲਾ ਵਿਖੇ 67ਵੀਆਂ ਨੈਸ਼ਨਲ ਸਕੂਲ ਖੇਡਾਂ 2023-24 ਲੜਕੇ ਅੰਡਰ 19 ਦੇ ਬਾਸਕਟਬਾਲ ਮੁਕਾਬਲਿਆਂ ਦੇ ਦੂਜੇ ਦਿਨ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਘਨੌਰ ਦੇ ਵਿਧਾਇਕ ਗੁਰਲਾਲ ਸਿੰਘ ਪਹੁੰਚੇ। ਉਹਨਾਂ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਾਂ ਦੇਸ਼ ਦੇ ਨੌਜਵਾਨਾਂ ਨੂੰ ਚੰਗੀ ਸਿਹਤ ਬਣਾਉਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਦੀਆਂ ਹਨ। ਉਹਨਾਂ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਹਨ। ਦੂਜੇ ਦਿਨ ਸਕੂਲ ਸਿੱਖਿਆ ਵਿਭਾਗ ਪੰਜਾਬ ਤੋਂ ਸਪੋਰਟਸ ਬ੍ਰਾਂਚ ਦੇ ਡਿਪਟੀ ਡਾਇਰੈਕਟਰ ਸੁਨੀਲ ਭਾਰਦਵਾਜ ਵੀ ਪਹੁੰਚੇ। ਉਹਨਾਂ ਦੂਜੇ ਰਾਜਾਂ ਦੇ ਵਿਦਿਆਰਥੀਆਂ ਨੂੰ ਪ੍ਰਬੰਧਾਂ ਬਾਰੇ ਪੁੱਛਿਆ ਅਤੇ ਖੇਡ ਭਾਵਨਾ ਨਾਲ ਖੇਡਣ ਦੀ ਅਪੀਲ ਕੀਤੀ।
ਇਸ ਮੌਕੇ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਦੇ ਆਬਜ਼ਰਵਰ ਹਿਮਾਂਸ਼ੂ ਸ਼ੁਕਲਾ, ਹਰਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਟਿਆਲਾ, ਡਾ: ਰਵਿੰਦਰਪਾਲ ਪਾਲ ਸਿੰਘ ਡਿਪਟੀ ਡੀਈਓ ਸੈਕੰਡਰੀ ਪਟਿਆਲਾ, ਦਲਜੀਤ ਸਿੰਘ ਸਪੋਰਟਸ ਕੋਆਰਡੀਨੇਟਰ, ਅਮਰਜੋਤ ਸਿੰਘ, ਰਾਜਿੰਦਰ ਸਿੰਘ ਚਾਨੀ ਟੂਰਨਾਮੈਂਟ ਮੀਡੀਆ ਕੋਆਰਡੀਨੇਟਰ, ਇਰਵਿਨ ਕੌਰ, ਗੁਰਪ੍ਰੀਤ ਸਿੰਘ, ਜੀਵਨ ਕੁਮਾਰ, ਵੱਖ-ਵੱਖ ਪ੍ਰਬੰਧਕ ਕਮੇਟੀਆਂ ਦੇ ਇੰਚਾਰਜ ਵੀ ਮੌਜੂਦ ਸਨ।
ਮੈਚਾਂ ਦੇ ਨਤੀਜੇ:
ਮੈਚਾਂ ਦੇ ਦੂਜੇ ਦਿਨ ਦੇ ਮੈਚਾਂ ਦੇ ਨਤੀਜਿਆਂ ਬਾਰੇ ਦਲਜੀਤ ਸਿੰਘ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਪੰਜਾਬ ਨੇ ਜੰਮੂ ਅਤੇ ਕਸ਼ਮੀਰ ਨੂੰ 79-34 ਅੰਕਾਂ ਨਾਲ ਹਰਾਇਆ। ਓਡੀਸਾ ਨੇ ਸੀਬੀਐਸਈ ਨੂੰ 53-41 ਨਾਲ ਪੱਛਮੀ ਬੰਗਾਲ ਨੇ ਪੂਡੂਚੇਰੀ ਨੂੰ 70-22 ਅੰਕਾਂ ਨਾਲ, ਮਹਾਰਾਸ਼ਟਰ ਨੇ ਛੱਤੀਸਗੜ੍ਹ ਨੂੰ 55-51 ਨਾਲ, ਮੱਧ ਪ੍ਰਦੇਸ਼ ਨੇ ਰਾਜਸਥਾਨ ਨੂੰ 68-66 ਅੰਕਾਂ ਨਾਲ, ਹਰਿਆਣਾ ਨੇ ਉੱਤਰ ਪ੍ਰਦੇਸ਼ ਨੂੰ 53-37 ਅੰਕਾਂ ਨਾਲ, ਦਿੱਲੀ ਨੇ ਨਵੋਦਿਆ ਵਿਦਿਆਲਾ ਨੂੰ 88-25 ਨਾਲ ਆਈਬੀਐਸਓ ਨੇ ਸੀਬੀਐਸਈ ਨੂੰ 69-21 ਅੰਕਾਂ ਨਾਲ, ਮੱਧ ਪ੍ਰਦੇਸ਼ ਨੇ ਤੇਲੰਗਾਨਾ ਨੂੰ 86-46 ਅੰਕਾਂ ਨਾਲ, ਮਹਾਰਾਸ਼ਟਰ ਨੇ ਆਂਧਰਾ ਪ੍ਰਦੇਸ਼ ਨੂੰ 60-38 ਅੰਕਾਂ ਨਾਲ ਹਰਾ ਕੇ ਆਪਣੇ ਆਪਣੇ ਲੀਗ ਮੈਚ ਜਿੱਤੇ।
+ There are no comments
Add yours