ਪਟਿਆਲਾ, 14 ਦਸੰਬਰ:
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਮਨਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਵਿਖੇ ਉਰਦੂ ਭਾਸ਼ਾ ਦੀ ਸਿਖਲਾਈ ਦਾ ਕੋਰਸ ਮਿਤੀ 1 ਜਨਵਰੀ 2024 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਕੋਰਸ ਦਾ ਸਮਾਂ ਛੇ ਮਹੀਨੇ ਦਾ ਹੈ। ਇਸ ਕੋਰਸ ਦੀ ਕੁੱਲ ਫ਼ੀਸ 500/- ਰੁਪਏ ਹੈ। ਇਸ ਕੋਰਸ ਦੀ ਕਲਾਸ ਸ਼ਾਮ ਨੂੰ 5:00 ਵਜੇ ਤੋਂ ਲੈ ਕੇ 6:00 ਵਜੇ ਤੱਕ ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਵਿਖੇ ਲੱਗਿਆ ਕਰੇਗੀ।
ਉਨ੍ਹਾਂ ਦੱਸਿਆ ਕਿ ਉਰਦੂ ਸਿੱਖਣ ਦੇ ਚਾਹਵਾਨ ਵਿਅਕਤੀ 29 ਦਸੰਬਰ ਤੱਕ ਜ਼ਿਲ੍ਹਾ ਭਾਸ਼ਾ ਦਫ਼ਤਰ (ਭਾਸ਼ਾ ਭਵਨ), ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਆਪਣਾ ਦਾਖਲਾ ਫਾਰਮ (ਸਮੇਤ ਇਕ ਪਾਸਪੋਰਟ ਸਾਈਜ਼ ਫੋਟੋ, ਆਧਾਰ ਕਾਰਡ ਅਤੇ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਦੀ ਫੋਟੋ ਕਾਪੀ) ਭਰ ਸਕਦੇ ਹਨ।
ਉਰਦੂ ਭਾਸ਼ਾ ਦੀ ਸਿਖਲਾਈ 1 ਜਨਵਰੀ ਤੋਂ

+ There are no comments
Add yours