-ਵੇਸਟ ਟੂ ਵੈਲਥ ਦਾ ਸੁਨੇਹਾ ਦਿੰਦੀ ਪ੍ਰਦਰਸ਼ਨੀ ਨੇ ਲੋਕਾਂ ਨੂੰ ਪੁਰਾਣੀਆਂ ਵਸਤਾਂ ਦੀ ਵਰਤੋਂ ਕਰਨ ਲਈ ਪ੍ਰੇਰਿਆ
– ਡਿਪਟੀ ਕਮਿਸ਼ਨਰ ਨੇ ਪਟਿਆਲਾ ਵਾਸੀਆਂ ਨੂੰ ਗਰੀਨ ਦੀਵਾਲੀ ਮਨਾਉਣ ਦਾ ਦਿੱਤਾ ਸੱਦਾ
ਪਟਿਆਲਾ, 9 ਨਵੰਬਰ:
ਦੀਵਾਲੀ ਦੇ ਸੁੱਭ ਮੌਕੇ ‘ਤੇ ਸਵੱਛ ਭਾਰਤ ਮਿਸ਼ਨ-2 ਦੇ ਤਹਿਤ ਸਵੱਛ ਦੀਵਾਲੀ ਤੇ ਸੁੱਭ ਦੀਵਾਲੀ ਦੇ ਬੇਨਰ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਡੀ.ਏ.ਸੀ. ਕੰਪਲੈਕਸ ਵਿੱਚ ਆਏ ਲੋਕਾਂ ਨੂੰ ਕੱਪੜੇ ਦੇ ਬਣੇ ਥੈਲੇ ਅਤੇ ਬੂਟਿਆਂ ਦੀ ਵੰਡ ਕਰਦਿਆਂ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਗਰੀਨ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ।
ਪ੍ਰਦਰਸ਼ਨੀ ‘ਚ ਨਗਰ ਕੌਂਸਲ ਸਮਾਣਾ ਵੱਲੋਂ ਵੇਸਟ ਟੂ ਵੈਲਥ ਅਧੀਨ ਨਾ ਵਰਤੋ ਯੋਗ ਕੱਪੜੇ ਤੋਂ ਤਿਆਰ ਕੀਤੇ ਗਏ ਗਮਲਿਆਂ, ਘਰਾਂ ਵਿੱਚੋਂ ਨਿਕਲੇ ਗਿੱਲੇ ਕੂੜੇ ਤੋਂ ਤਿਆਰ ਕੀਤੀ ਗਈ ਖਾਦ ਅਤੇ ਪਲਾਸਟਿਕ ਦੀ ਵਰਤੋਂ ਤੇ ਸੰਪੂਰਨ ਰੋਕ ਲਗਾਉਣ ਲਈ ਕੱਪੜੇ ਤੋਂ ਬਣੇ ਹੋਏ ਥੈਲਿਆਂ ਦੀ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਕੱਪੜੇ ਤੋਂ ਬਣੇ ਥੈਲੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਉਣ ਵਾਲੇ ਲੋਕਾਂ ਨੂੰ ਵੰਡੇ ਗਏ।
ਇਸ ਮੌਕੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਵੀ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ‘ਤੇ ਰੋਕ ਲਈ ਮਾਸਕ ਅਤੇ ਕੱਪੜੇ ਦੇ ਥੈਲੇ ਆਮ ਪਬਲਿਕ ਨੂੰ ਵੰਡੇ ਗਏ। ਇਸ ਵਿੱਚ ਖੇਤੀਬਾੜੀ ਵਿਭਾਗ, ਪਟਿਆਲਾ ਵੱਲੋਂ ਵੀ ਭਾਗ ਲਿਆ ਗਿਆ ਅਤੇ ਉਹਨਾਂ ਵੱਲੋਂ ਸ਼ਹਿਦ ਤੋਂ ਬਣੀਆਂ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਤੋਂ ਇਲਾਵਾ ਵਣ ਮੰਡਲ ਵਿਭਾਗ, ਪਟਿਆਲਾ ਵੱਲੋਂ ਵੀ ਵਾਤਾਵਰਣ ਨੂੰ ਸਵੱਛ ਬਣਾਉਣ ਦੇ ਮੰਤਵ ਲਈ ਬੂਟਿਆਂ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਬੂਟੇ ਆਮ ਪਬਲਿਕ ਨੂੰ ਲਗਾਉਣ ਲਈ ਦਿੱਤੇ ਗਏ।
ਡਿਪਟੀ ਕਮਿਸ਼ਨਰ, ਪਟਿਆਲਾ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਦੀ ਦੇਖ ਰੇਖ ਹੇਠ ਨਗਰ ਕੌਂਸਲ ਸਮਾਣਾ ਦੇ ਸਟਾਫ਼ ਕਾਰਜ ਸਾਧਕ ਅਫ਼ਸਰ ਬਲਜਿੰਦਰ ਸਿੰਘ, ਇੰਸਪੈਕਟਰ ਹਰਵਿੰਦਰ ਕੁਮਾਰ, ਰਮਨਪ੍ਰੀਤ ਸਿੰਘ ਵੱਲੋਂ ਪ੍ਰਦਰਸ਼ਨੀ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ।
ਸਵੱਛ ਦੀਵਾਲੀ ਤੇ ਸ਼ੁੱਭ ਦੀਵਾਲੀ ਦੇ ਬੇਨਰ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਗਾਈ ਪ੍ਰਦਰਸ਼ਨੀ

+ There are no comments
Add yours