ਖੇਡਾਂ ਵਤਨ ਪੰਜਾਬ ਦੀਆ ਦੇ ਸੂਬਾ ਪੱਧਰੀ ਖੇਡ ਮੁਕਾਬਲੇ ਧੂਮ ਧੜਾਕੇ ਨਾਲ ਸ਼ੁਰੂ

1 min read

ਪਟਿਆਲਾ 18 ਅਕਤੂਬਰ,2023
ਅੱਜ ਪਟਿਆਲਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ-2023 ਤਹਿਤ ਰਾਜ ਪੱਧਰੀ ਖੇਡਾਂ ਦਾ ਆਗਾਜ਼ ਬੜੇ ਹੀ ਧੂਮ ਧੜਾਕੇ ਨਾਲ ਹੋਇਆ। ਇਸ ਵਿੱਚ ਅੰਡਰ-14 ਅਤੇ 17 ਦੇ ਮੁਕਾਬਲੇ ਸ਼ੁਰੂ ਹੋਏ। ਪੋਲੋ ਗਰਾਊਂਡ ਪਟਿਆਲਾ ਵਿਖੇ ਖੋਹ-ਖੋਹ ਅਤੇ ਆਰਚਰੀ ਗੇਮਾਂ ਅਤੇ ਪੰਜਾਬੀ ਯੂਨੀਵਰਸਿਟੀ ਵਿੱਚ ਕਬੱਡੀ ਸਰਕਲ ਸਟਾਈਲ ਅਤੇ ਰਗਬੀ ਗੇਮਾਂ ਕਰਵਾਈਆਂ ਜਾ ਰਹੀਆਂ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ  ਦੱਸਿਆ ਕਿ ਪੰਜਾਬ ਸੂਬੇ ਦੇ ਸਾਰੇ ਖਿਡਾਰੀ/ਖਿਡਾਰਨਾਂ ਪਟਿਆਲਾ ਵਿਖੇ ਮਿਤੀ 17-10-2023 ਨੂੰ ਹੀ ਪਹੁੰਚ ਗਏ ਸਨ। ਡਿਪਟੀ ਕਮਿਸ਼ਨਰ ਪਟਿਆਲਾ ਦੀ ਪ੍ਰਧਾਨਗੀ ਹੇਠ ਖਿਡਾਰੀ/ਖਿਡਾਰਨਾਂ ਦੀ ਰਿਹਾਇਸ਼ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ ਅਤੇ ਵਿਭਾਗ ਦੇ ਕੋਚਿੰਜ ਦੀ ਡਿਊਟੀ ਵੱਖ-ਵੱਖ ਸਕੂਲਾਂ ਵਿਖੇ ਰਿਹਾਇਸ਼ ਵਾਲੇ ਸਥਾਨ ਤੇ ਲਗਾਈ ਗਈ ਹੈ ਤਾਂ ਜੋ ਖਿਡਾਰੀਆਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਏ। ਇਸ ਤੋਂ ਇਲਾਵਾ ਲੜਕੀਆਂ ਦੀ ਰਿਹਾਇਸ਼ ਵਾਲੇ ਸਥਾਨ ਤੇ ਵਿਭਾਗ ਦੇ ਲੇਡੀਜ਼ ਕੋਚਿੰਜ ਦੀ ਡਿਊਟੀ ਰਾਤ ਦੇ ਸਮੇਂ ਵੀ ਲਗਾਈ ਗਈ ਹੈ ਤਾਂ ਜੋ ਲੜਕੀਆਂ ਦੀ ਸੇਫ਼ਟੀ ਦਾ ਖ਼ਿਆਲ ਰੱਖਿਆ ਜਾ ਸਕੇ।
ਉਨ੍ਹਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੋਹ-ਖੋਹ ਦੇ ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿੱਚ ਫ਼ਰੀਦਕੋਟ ਨੇ ਤਰਨਤਾਰਨ ਨੂੰ 2 ਅੰਕਾਂ ਨਾਲ ਹਰਾਇਆ, ਰੂਪਨਗਰ ਨੇ ਮਾਨਸਾ ਨੂੰ 5 ਅੰਕਾਂ ਨਾਲ, ਅੰਮ੍ਰਿਤਸਰ ਨੇ ਕਪੂਰਥਲਾ ਨੂੰ 1 ਅੰਕ ਨਾਲ ਅਤੇ ਲੁਧਿਆਣਾ ਨੇ ਗੁਰਦਾਸਪੁਰ ਨੂੰ 14 ਅੰਕਾਂ ਨਾਲ ਮਾਤ ਦਿੱਤੀ। ਅੰਡਰ 17 ਲੜਕਿਆਂ ਵਿੱਚ ਰੂਪਨਗਰ ਨੇ ਮੋਹਾਲੀ ਨੂੰ 1 ਅੰਕ ਨਾਲ, ਜਲੰਧਰ ਨੇ ਫ਼ਤਿਹਗੜ੍ਹ ਸਾਹਿਬ ਨੂੰ 19 ਅੰਕਾਂ ਨਾਲ ਅਤੇ ਹੁਸ਼ਿਆਰਪੁਰ ਨੇ ਫ਼ਰੀਦਕੋਟ ਨੂੰ 11 ਅੰਕਾਂ ਨਾਲ ਹਰਾ ਕੇ ਅਗਲੇ ਗੇੜ ਵਿੱਚ ਪ੍ਰਵੇਸ਼ ਕੀਤਾ।
ਕਬੱਡੀ ਸਰਕਲ ਸਟਾਈਲ ਦੇ ਅੰਡਰ 14 ਲੜਕਿਆਂ ਦੇ ਮੁਕਾਬਲਿਆਂ ਵਿੱਚ ਫ਼ਰੀਦਕੋਟ ਨੇ ਗੁਰਦਾਸਪੁਰ ਨੂੰ 16-27 ਅੰਕਾਂ ਨਾਲ, ਸ੍ਰੀ ਮੁਕਤਸਰ ਸਾਹਿਬ ਨੇ ਪਟਿਆਲਾ ਨੂੰ 24-20 ਅੰਕਾਂ ਨਾਲ, ਬਠਿੰਡਾ ਨੇ ਅੰਮ੍ਰਿਤਸਰ ਨੂੰ 16-20, ਮਲੇਰਕੋਟਲਾ ਨੇ ਤਰਨਤਾਰਨ ਨੂੰ 20-13 ਅੰਕਾਂ ਨਾਲ ਹਰਾਇਆ।ਅੰਡਰ 17 ਉਮਰ ਵਰਗ ਵਿੱਚ ਲੜਕੀਆਂ ਦੇ ਮੈਚ ਵਿੱਚ ਫ਼ਰੀਦਕੋਟ ਨੇ ਤਰਨਤਾਰਨ ਨੂੰ 12-1, ਅੰਮ੍ਰਿਤਸਰ ਨੇ ਲੁਧਿਆਣਾ ਨੂੰ 25-5, ਫ਼ਾਜ਼ਿਲਕਾ ਨੇ ਸ੍ਰੀ ਮੁਕਤਸਰ ਸਾਹਿਬ ਨੂੰ 25-13 ਨਾਲ ਹਰਾਇਆ। ਇਸੇ ਤਰਾਂ ਅੰਡਰ-17 ਲੜਕਿਆਂ ਵਿੱਚ ਮਾਨਸਾ ਨੇ ਫ਼ਿਰੋਜਪੁਰ ਨੂੰ 13-18, ਗੁਰਦਾਸਪੁਰ ਨੇ ਰੋਪੜ ਨੂੰ 21-15, ਅੰਮ੍ਰਿਤਸਰ ਨੇ ਮਲੇਰਕੋਟਲਾ ਨੂੰ 30-12 ਨਾਲ ਹਰਾਇਆ।
ਆਰਚਰੀ ਗੇਮ ਵਿੱਚ ਅੰਡਰ-14 ਲੜਕੀਆਂ ਦੇ ਮੁਕਾਬਲਿਆਂ ਵਿੱਚ ਸ੍ਰੀ ਮੁਕਤਸਰ ਸਾਹਿਬ ਨੇ ਪਹਿਲਾ ਰੈਂਕ, ਸੰਗਰੂਰ ਨੇ ਦੂਜਾ ਰੈਂਕ ਅਤੇ ਮੋਗਾ ਨੇ ਤੀਜਾ ਰੈਂਕ ਪ੍ਰਾਪਤ ਕੀਤਾ।ਅੰਡਰ-14 ਲੜਕਿਆਂ ਵਿੱਚ ਫ਼ਾਜ਼ਿਲਕਾ ਨੇ ਪਹਿਲਾ ਰੈਂਕ, ਸ੍ਰੀ ਮੁਕਤਸਰ ਸਾਹਿਬ ਨੇ ਦੂਜਾ ਰੈਂਕ ਅਤੇ ਸੰਗਰੂਰ ਨੇ ਤੀਜਾ ਰੈਂਕ ਪ੍ਰਾਪਤ ਕੀਤਾ।
ਰਗਬੀ ਦੇ ਅੰਡਰ-14 ਲੜਕੀਆਂ ਵਿੱਚ ਸੰਗਰੂਰ ਨੇ ਪਹਿਲਾਂ ਸਥਾਨ, ਪਟਿਆਲਾ ਨੇ ਸਿਲਵਰ ਮੈਡਲ ਅਤੇ ਮਾਨਸਾ ਨੇ ਬਰਾਊਨਜ ਮੈਡਲ ਪ੍ਰਾਪਤ ਕੀਤਾ।
ਸ਼ਾਮ ਦੇ ਸਮੇਂ ਡਾ. ਐਸ.ਪੀ ਆਨੰਦ ਆਈ.ਐੱਫ.ਐੱਸ ਸਪੈਸ਼ਲ ਸੈਕਟਰੀ ਖੇਡ ਵਿਭਾਗ ਵੱਲੋਂ ਵੀ ਅਚਨਚੇਤ ਚੈਕਿੰਗ ਕਰਕੇ ਖੇਡ ਪ੍ਰਬੰਧਾਂ ਦਾ ਜਾਇਜ਼ਾ ਕੀਤਾ ਗਿਆ ਅਤੇ ਖਿਡਾਰੀਆਂ ਦੇ ਖਾਣੇ ਅਤੇ ਰਿਹਾਇਸ਼ ਦੀ ਚੈਕਿੰਗ ਵੀ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਆਰਚਰੀ ਗੇਮ ਵਿੱਚ ਤੀਰ ਅੰਦਾਜੀ ਵੀ ਕੀਤੀ ਗਈ।
ਇਸ ਮੌਕੇ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ, ਸ੍ਰੀਮਤੀ ਮਨਪ੍ਰੀਤ ਕੌਰ, ਸਮਿੰਦਰ ਕੌਰ, ਖੋਹ-ਖੋਹ ਗੇਮ ਦੇ ਪੰਜਾਬ ਐਸੋਸੀਏਸ਼ਨ ਦੇ ਸੈਕਟਰੀ ਉਪਕਾਰ ਸਿੰਘ ਵਿਰਕ ਮਨਪ੍ਰੀਤ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਡਾ. ਅਜੀਤਾ ਡਾਇਰੈਕਟਰ ਸਪੋਰਟਸ ਪੰਜਾਬੀ ਯੂਨੀਵਰਸਿਟੀ ਜੀ ਵੀ ਉੱਥੇ ਹਾਜ਼ਰ ਸਨ।

You May Also Like

ਪਟਿਆਲਾ, 5 ਜੂਨ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਟਿਆਲਾ ਸ਼ਹਿਰ ਦੀ ਆਉਂਦੇ ਦੋ ਮਹੀਨਿਆਂ ‘ਚ ਪੂਰੀ ਤਰ੍ਹਾਂ ਕਾਇਆ ਕਲਪ ਕਰਕੇ ਇਸ ਦੀ ਸੁੰਦਰਤਾ ਨੂੰ ਹੋਰ ਨਿਖਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਵਾਸੀਆਂ ਨੂੰ ਪੀਣ ਲਈ ਨਹਿਰੀ ਪਾਣੀ, ਸਾਫ਼ ਸੁਥਰੀਆਂ ਸੜਕਾਂ, ਜਗਮਗ ਕਰਦੀਆਂ ਸਟਰੀਟ ਲਾਈਟਾਂ ਸਮੇਤ ਅਤਿ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਲਈ ਪੂਰਾ ਖਾਕਾ ਤਿਆਰ ਹੋ ਚੁੱਕਾ ਹੈ ਤੇ ਕੰਮਾਂ ਦੇ ਟੈਂਡਰ ਕਰ ਦਿੱਤੇ ਗਏ ਹਨ। ਇਹ ਪ੍ਰਗਟਾਵਾਂ ਉਨ੍ਹਾਂ ਨਗਰ ਨਿਗਮ ਦਫ਼ਤਰ ਵਿਖੇ ਵਾਰਡ ਨੰਬਰ 14 ਤੋਂ 29 ਤੱਕ ਦੇ ਕੌਂਸਲਰਾਂ ਨਾਲ ਬੈਠਕ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਕਮਿਸ਼ਨਰ ਕੁੰਦਨ ਗੋਗੀਆ, ਕਮਿਸ਼ਨਰ ਪਰਮਵੀਰ ਸਿੰਘ ਤੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਵੀ ਮੌਜੂਦ ਸਨ। ਡਾ. ਬਲਬੀਰ ਸਿੰਘ ਨੇ ਮੀਟਿੰਗ ਦੌਰਾਨ ਸ਼ਹਿਰ ਦੇ ਅਹਿਮ ਮਸਲਿਆਂ ‘ਤੇ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਸ਼ਹਿਰ ਨੂੰ ਕੂੜਾ ਮੁਕਤ ਕਰਨ ਲਈ ਨਗਰ ਨਿਗਮ ਵੱਲੋਂ ਵਾਰਡ 17 ਤੇ 55 ਵਿੱਚ ਪਾਇਲਟ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਰਾਹੀਂ ਹੁਣ ਕੂੜਾ ਸਿੱਧਾ ਐਮ.ਆਰ.ਐਫ. ਸੈਂਟਰ ਵਿੱਚ ਜਾਵੇਗਾ। ਉਨ੍ਹਾਂ ਦੱਸਿਆ ਕਿ 30 ਜੂਨ ਤੱਕ ਸ਼ਹਿਰ ਵਿੱਚ ਬਣੇ ਸੈਕੰਡਰੀ ਗਾਰਬੇਜ਼ ਪੁਆਇੰਟ ਖਤਮ ਕਰ ਦਿੱਤੇ ਜਾਣਗੇ, ਜਿਸ ਨਾਲ ਕੂੜੇ ਦੀ ਸਮੱਸਿਆ ਕਾਫ਼ੀ ਹੱਦ ਤੱਕ ਹੱਲ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਥਾਪਰ ਯੂਨੀਵਰਸਿਟੀ ਦੇ ਸਹਿਯੋਗ ਨਾਲ ਕੂੜੇ ਦੀ ਸਾਇੰਟਿਫਿਕ ਮੈਨੇਜਮੈਂਟ ਕੀਤੀ ਜਾ ਰਹੀ ਹੈ। ਉਨ੍ਹਾਂ ਕੁੱਤਿਆਂ ਵੱਲੋਂ ਵੱਢੇ ਜਾਣ ਦੇ ਖਾਸ ਤੌਰ ‘ਤੇ ਬੱਚਿਆਂ ਦੇ ਹਮਲੇ ਆਦਿ ਦੇ ਮਾਮਲਿਆਂ ਨਾਲ ਨਜਿੱਠਣ ਲਈ ਕੁੱਤਿਆਂ ਦੀ ਸਟਰਲਾਈਜੇਸ਼ਨ ਕਰਨ ਦੇ ਕੰਮ ‘ਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ। ਇਸ ‘ਤੇ ਨਗਰ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਨੇ ਦੱਸਿਆ ਕਿ ਕੁੱਤਿਆਂ ਦੀ ਸਟਰਲਾਈਜੇਸ਼ਨ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਰੋਜ਼ਾਨਾ 50 ਕੁੱਤਿਆਂ ਦੀ ਸਟਰਲਾਈਜੇਸ਼ਨ ਕੀਤੀ ਜਾਵੇਗੀ। ਇਸ ਲਈ ਪਸ਼ੂਆਂ ਦੇ ਹਸਪਤਾਲ ‘ਚ ਕੁੱਤਿਆਂ ਦੀ ਸੰਭਾਲ ਲਈ ਬਣੇ ਕੈਂਨਲ ਦੀ ਗਿਣਤੀ ਵੀ 50 ਤੋਂ ਵਧਾਕੇ 200 ਕੀਤੀ ਜਾ ਰਹੀ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਸ਼ਹਿਰ ਵਿੱਚ ਸ਼ੁਰੂ ਕੀਤੀ ਜਾਣ ਵਾਲੀ ਈ ਸੇਵਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿੱਚ 50 ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ, ਇਸ ਸਬੰਧੀ ਟੈਂਡਰ ਹੋ ਚੁੱਕਾ ਹੈ ਤੇ ਆਉਂਦੇ ਛੇ ਮਹੀਨਿਆਂ ਤੱਕ ਸ਼ਹਿਰ ਅੰਦਰ ਲੋਕਾਂ ਦੀ ਸਹੂਲਤ ਲਈ ਬੱਸ ਸੇਵਾ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਟਰੀਟ ਲਾਈਟਾਂ ਖਰਾਬ ਹੋਣ ਦੀ ਸਮੱਸਿਆ ਦੇ ਹੱਲ ਲਈ ਨਿਗਮ ਵੱਲੋਂ ਨਵੀਨਤਮ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ, ਜਿਸ ਤਹਿਤ ਸ਼ਹਿਰ ਦੇ ਕਿਸੇ ਵੀ ਇਲਾਕੇ ਦੀ ਕੋਈ ਵੀ ਲਾਈਟ ਖਰਾਬ ਹੋਣ ਦੀ ਸੂਚਨਾ ਸਾਫਟਵੇਅਰ ਰਾਹੀਂ ਸਬੰਧਤ ਸ਼ਾਖਾ ਦੇ ਸਬੰਧਤ ਅਧਿਕਾਰੀ ਪਾਸ ਪਹੁੰਚ ਜਾਵੇਗੀ। ਇਸ ਨਾਲ ਸਟਰੀਟ ਲਾਈਟਾਂ ਖਰਾਬ ਰਹਿਣ ਦੀ ਸਮੱਸਿਆ ਤੋਂ ਪੂਰੀ ਤਰ੍ਹਾਂ ਨਿਜਾਤ ਮਿਲ ਜਾਵੇਗੀ ਤੇ ਸ਼ਹਿਰ ਰਾਤ ਸਮੇਂ ਜਗਮਗ ਕਰੇਗਾ। ਡਾ. ਬਲਬੀਰ ਸਿੰਘ ਨੇ ਰਜਿੰਦਰਾ ਝੀਲ ਦੀ ਪੁਨਰ ਸੁਰਜੀਤੀ ਦਾ ਕੰਮ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਇਸ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਰਜਿੰਦਰਾ ਝੀਲ ਵਿੱਚ ਜਲਦੀ ਪਾਣੀ ਆਉਣਾ ਸ਼ੁਰੂ ਹੋ ਜਾਵੇਗਾ ਅਤੇ ਇਥੇ ਕਿਸ਼ਤੀਆਂ ਵੀ ਚੱਲਣਗੀਆਂ ਤੇ ਇਸ ਨੂੰ ਪਿਕਨਿਕ ਕੇਂਦਰ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਟਿਆਲਾ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੂਰੀ ਯੋਜਨਾ ਤਿਆਰ ਕਰ ਲਈ ਹੈ ਜਿਸ ਤਹਿਤ ਡੀਅਰ ਪਾਰਕ ਕੋਲ ਲੱਗਦੀ ਡਾਫ ਦਾ ਸਥਾਈ ਹੱਲ ਕਰਦਿਆਂ ਉਸ ਨੂੰ ਚੌੜਾ ਕੀਤਾ ਜਾਵੇਗਾ। ਇਸ ਤਰ੍ਹਾਂ ਪਾਣੀ ਨੂੰ ਰੀਚਾਰਜ ਕਰਨ ਲਈ ਚੰਡੀਗੜ੍ਹ ਤੋਂ ਪਟਿਆਲਾ ਤੱਕ ਪਟਿਆਲਾ ਦਾ ਰਾਓ ‘ਚ ਇਕ ਹਜ਼ਾਰ ਖੂਹ ਬਣਾਏ ਜਾਣਗੇ। ਨਦੀ ਨਾਲ ਲੱਗਦੀ ਜੰਗਲਾਤ ਦੀ 750 ਏਕੜ ਜਮੀਨ ‘ਚ ਬੂਟੇ ਲਗਾਏ ਜਾਣਗੇ ਤੇ ਨਦੀ ਦੇ ਪਾਣੀ ਵੱਧਣ ‘ਤੇ ਇਹ ਪਾਣੀ ਇਸ ਜਗ੍ਹਾ ਵਿੱਚ ਛੱਡਿਆ ਜਾਵੇਗਾ। ਇਸ ਨਾਲ ਆਲੇ ਦੁਆਲੇ ਦੇ ਪਿੰਡਾਂ ਦੀ ਫਸਲ ਪਾਣੀ ਦੀ ਮਾਰ ਤੋਂ ਬਚੇਗੀ ਤੇ ਸ਼ਹਿਰ ‘ਚ ਵੀ ਹੜ੍ਹ ਨਹੀਂ ਆਉਣਗੇ। ਡਾ. ਬਲਬੀਰ ਸਿੰਘ ਨੇ ਵਾਰਡ 14 ਤੋਂ 29 ਤੱਕ ਦੇ ਕੌਸਲਰਾਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਉਹ ਆਪਣੀ ਵਾਰਡਾਂ ‘ਚ ਰੰਗਲਾ ਵਾਰਡ ਕਮੇਟੀਆਂ ਦਾ ਗਠਨ ਕਰਕੇ ਆਪਣੇ ਵਾਰਡਾਂ ਦਾ ਵਿਕਾਸ ਕਰਨ। ਉਨ੍ਹਾਂ ਕਿਹਾ ਕਿ ਜਿਸ ਵਾਰਡ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਜ਼ਰੂਰਤ ਹੈ, ਉਹ ਤੁਰੰਤ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕੌਸਲਰਾਂ ਨੂੰ ਆਪਣੇ ਖੇਤਰ ਦੇ ਆਮ ਆਦਮੀ ਕਲੀਨਿਕ ‘ਚ ਆਪਣੀ ਵਾਰਡ ਦੇ 50 ਸਾਲ ਤੋਂ ਉਪਰ ਦੇ ਸਾਰੇ ਵਿਅਕਤੀਆਂ ਦੇ ਬੀ.ਪੀ., ਸ਼ੂਗਰ, ਖੂਨ ਦੇ ਟੈਸਟ ਕਰਵਾਉਣ ਲਈ ਕਿਹਾ ਤਾਂ ਜੋ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦਿੱਤੀ ਜਾ ਸਕਣ। ਉਨ੍ਹਾਂ ਹਰੇਕ ਵਾਰਡ ‘ਚ ਸੀਵਰੇਜ ਦੀ ਸਫ਼ਾਈ ਲਈ ਸ਼ਡਿਊਲ ਤਿਆਰ ਕਰਨ ਲਈ ਵੀ ਕਿਹਾ ਤਾਂ ਜੋ ਸੀਵਰੇਜ ਬੰਦ ਹੋਣ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕੇ। ਮੀਟਿੰਗ ਦੌਰਾਨ ਮੇਅਰ ਕੁੰਦਨ ਗੋਗੀਆਂ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਵਾਰਡਾਂ ‘ਚ ਕੀਤੇ ਜਾ ਰਹੇ ਕੰਮਾਂ ਦੀ ਉਹ ਖੁਦ ਨਿਗਰਾਨੀ ਕਰ ਰਹੇ ਹਨ ਤੇ ਸ਼ਹਿਰ ਵਾਸੀਆਂ ਦੀ ਹਰੇਕ ਮੁਸ਼ਕਲ ਦੇ ਹੱਲ ਲਈ 24 ਘੰਟੇ ਹਾਜ਼ਰ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਲੋਕਾਂ ਨੂੰ ਅਤਿ ਆਧੁਨਿਕ ਬੁਨਿਆਦੀ ਸਹੂਲਤਾਂ ਦੇਣ ਲਈ 20 ਕਰੋੜ ਰੁਪਏ ਦੇ ਟੈਂਡਰ ਲਗਾਏ ਗਏ ਹਨ, ਜਿਨ੍ਹਾਂ ਦੇ ਕੰਮ ਆਉਂਦੇ ਦਿਨਾਂ ਵਿੱਚ ਸ਼ੁਰੂ ਹੋ ਜਾਣਗੇ। ਇਸ ਮੌਕੇ ਕੌਸਲਰ ਜਸਬੀਰ ਗਾਂਧੀ, ਗਿਆਨ ਚੰਦ, ਮੁਕਤਾ ਗੁਪਤਾ, ਰੋਹਿਤ ਸਮੇਤ ਨਗਰ ਨਿਗਮ ਦੀਆਂ ਵੱਖ ਵੱਖ ਸ਼ਾਖਾਵਾਂ ਦੇ ਅਧਿਕਾਰੀ ਮੌਜੂਦ ਸਨ।

More From Author

+ There are no comments

Add yours